ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਵਿਖੇ ਬਰਸੀ ਸਮਾਗਮ ਮੌਕੇ ਹੋਏ ਮਹਾਨ ਗੁਰਮਤਿ ਸਮਾਗਮ

ਗੁਰੂਹਰਸਹਾਏ, 26 ਨਵੰਬਰ ( ਗੁਰਮੀਤ ਸਿੰਘ) । ਡੇਰਾ ਸ਼੍ਰੀ ਭਜਨਗੜ੍ਹ ਦੇ ਸੰਸਥਾਪਕ ਸੰਤ ਬਾਬਾ ਵਚਨ ਸਿੰਘ ਜੀ ਅਤੇ ਸਮੂਹ ਮਹਾਂਪੁਰਸ਼ਾ ਦੀ ਸਲਾਨਾ ਬਰਸੀ ਡੇਰਾ ਸ਼੍ਰੀ […]

ਕਣਕ ਦੀ ਫਸਲ ‘ਤੇ ਹੋਣ ਲੱਗੇ ਟਿੱਡੇ ਦੇ ਹਮਲੇ, ਖੇਤਾਂ ‘ਚ ਪਹੁੰਚੇ ਮਾਹਿਰ

ਫਿਰੋਜ਼ਪੁਰ 25 ਨਵੰਬਰ (ਰਜਿੰਦਰ ਕੰਬੋਜ਼)।   ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਡਾ. ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੀ ਟੀਮ ਜ਼ਿਲ੍ਹੇ ਦੇ ਕਿਸਾਨ ਨਵਜੋਤ ਸਿੰਘ ਅਤੇ ਹੋਰ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕਰਨ ਪਹੁੰਚੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਪਿੰਡ ਤਲਵੰਡੀ ਨੇਪਾਲਾਂ ਦੇ ਕਿਸਾਨ ਨਵਜੋਤ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਹਰੇ ਘੋੜੇ (ਟਿੱਡੇ) ਦਾ ਹਮਲਾ ਹੋਇਆ ਸੀ, ਜਿਸ ਨੂੰ ਦੇਖਣ ਟੀਮ ਉਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਨਿਰੀਖਣ ਕਰਨ ਪਹੁੰਚੀ।           ਇਸ ਮੌਕੇ ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਦਰਅਸਲ ਇਹ ਟਿੱਡਾ ਝੋਨੇ ਦਾ ਕੀੜਾ ਹੈ ਜੋ ਕਿ ਝੋਨੇ ਦੀ ਫ਼ਸਲ ਉੱਪਰ ਸਤੰਬਰ-ਅਕਤੂਬਰ ਦੇ ਮਹੀਨੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ। ਇਹ ਕੀੜਾ ਝੋਨੇ ਦੇ ਪੱਤਿਆ ਨੂੰ ਖਾਂਦਾ ਹੈ। ਇਸ ਕੀੜੇ ਦੇ ਹਮਲੇ ਨਾਲ ਝੋਨੇ ਦੇ ਝਾੜ ਤੇ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਅਕਸਰ ਇਹ ਕੀੜਾ ਹੋਰ ਫ਼ਸਲਾਂ ਤੇ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ ਵਿੱਚ ਗਿਰਾਵਟ ਹੋਣ ਨਾਲ ਇਸਦੇ ਬੱਚੇ ਅਤੇ ਬਾਲਗ ਅਪਣੇ ਆਪ ਮਰ ਜਾਂਦੇ ਹਨ ਪਰ ਇਸ ਸਾਲ ਮੌਸਮ ਜਿਆਦਾ ਲੰਮਾਂ ਸਮਾਂ ਗਰਮ ਰਹਿਣ ਅਤੇ ਝੋਨੇ ਦੀ ਵਾਢੀ ਲੇਟ ਹੋਣ ਕਾਰਨ ਕਈ ਥਾਂਵਾਂ ਤੇ ਇਸਦਾ ਹਮਲਾ ਅਗੇਤੀ ਬੀਜੀ ਕਣਕ ਦੀ ਫ਼ਸਲ ਉੱਪਰ ਵੀ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ ਵਿੱਚ ਗਿਰਾਵਟ ਹੋਣ ਨਾਲ ਇਹ ਕੀੜਾ ਡਾਇਆਪੌਜ਼ ਕਰ ਜਾਵੇਗਾ ਅਤੇ ਹੋਰ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ। ਫਿਲਹਾਲ ਇਸ ਕੀੜੇ ਦੀ ਰੋਕਥਾਮ ਲਈ ਮਾਹਿਰਾਂ ਨੇ ਕਲੋਰੋਪਾਈਰੀਫਾਸ 20 ਈ ਸੀ ਜਾਂ ਕੁਇਨਲਫੌਸ 25 ਈ ਸੀ ਸਪਰੇਅ ਕਰਨ ਦੀ ਸਿਫ਼ਾਰਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਕੀੜੇ ਦੀ ਅਸਰਦਾਰ ਰੋਕਥਾਮ ਲਈ ਸਪਰੇਅ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਸਪਰੇਅ ਸਵੇਰੇ ਜਾਂ ਸ਼ਾਮ ਵੇਲੇ ਬਿਲਕੁਲ ਬਰੀਕ ਫੁਹਾਰਾ ਬਣਾ ਕੇ ਕੀਤੀ ਜਾਵੇ।

ਡੇਰਾ ਸ਼੍ਰੀ ਭਜਨਗੜ੍ਹ ਦੇ ਸੰਤਾਂ ਦੀ ਸਲਾਨਾ ਬਰਸੀ ਸ਼ਰਧਾ ਨਾਲ ਮਨਾਈ ਜਾ ਰਹੀ

ਗੁਰੂਹਰਸਹਾਏ, 25 ਨਵੰਬਰ, ( ਗੁਰਮੀਤ ਸਿੰਘ)। ਡੇਰਾ ਸ਼੍ਰੀ ਭਜਨਗੜ੍ਹ ਦੇ ਸੰਸਥਾਪਕ ਬਾਬਾ ਵਚਨ ਸਿੰਘ ਜੀ ਅਤੇ ਸਮੂਹ ਸੰਤਾਂ ਦੀ ਸਲਾਨਾ ਬਰਸੀ ਸ਼ਰਧਾ ਤੇ ਸਤਿਕਾਰ ਸਾਹਿਤ […]

ਸਮਾਜ ਸੇਵੀ ਕੁੱਕੂ ਪ੍ਰਧਾਨ ਦੀ ਯਾਦ ‘ਚ ਤੀਜਾ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਫ਼ਿਰੋਜ਼ਪੁਰ ,25 ਨਵੰਬਰ ( ਰਜਿੰਦਰ ਕੰਬੋਜ਼)। ਫਿਰੋਜ਼ਪੁਰ ਦੇ ਨਾਮਵਰ ਸਮਾਜ ਸੇਵੀ ਜਤਿੰਦਰ ਮੋਹਨ ਸ਼ਰਮਾ ਉਰਫ ਕੁੱਕੂ ਪ੍ਰਧਾਨ ਦੀ ਯਾਦ ਵਿਚ ਤੀਜਾ ਸਭਿਆਚਾਰਕ ਪ੍ਰੋਗਰਾਮ ਅਤੇ ਕਬੱਡੀ […]

ਘਰ ਵਿਚ ਆਟਾ ਨਾ ਹੋਣ ਕਾਰਨ ਸਕੂਲ ਭੁੱਖੇ ਢਿੱਡ ਗਿਆ ਅਮ੍ਰਿੰਤ, ਘਰ ਦੇ ਹਲ‍ਾਤਾਂ ਦੀ ਦੋਖੋ ਵੀਡੀਓ

ਗੁਰੂਹਰਸਹਾਏ, 25 ਨਵੰਬਰ (ਸਤਪਾਲ ਥਿੰਦ )। ਘਰ ਵਿਚ ਆਟਾ ਨਾ ਹੋਣ ਕਾਰਨ ਸਕੂਲ ਭੁੱਖੇ ਢਿੱਡ ਗਏ ਸਰਕਾਰੀ ਸਕੂਲ ਦਾ ਇੱਕ ਛੋਟਾ ਬੱਚੇ ਵੀਡੀਓ ਸ਼ੋਸ਼ਲ ਮੀਡਿਆ […]

ਬੀਐੱਸਐੱਫ ਨੇ ਸਾਈਕਲ ਰੈਲੀ ਕੱਢ ਕੇ ਦਿੱਤਾ ਨਸ਼ਿਆਂ ਖਿਲਾਫ਼ ਹੋਕਾ

ਗੁਰੂਹਰਸਹਾਏ, 24 ਨਵੰਬਰ (ਗੁਰਮੀਤ ਸਿੰਘ)। ਬਾਰਡਰ ਸਿਕਿਉਰਟੀ ਫੋਰਸ ਪੰਜਾਬ ਫਰੰਟਰ ਵੱਲੋਂ ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਇਕਲ ਰੈਲੀ ਕੱਢੀ ਗਈ ਇਹ ਰੈਲੀ ਜਲਾਲਾਬਾਦ […]

ਸ਼੍ਰੀ ਬਖਤਾਵਰ ਰਾਮ ਪੰਧੂ ਦੀ ਯਾਦ ‘ਚ ਖੋਲੀ ਗਈ ਫਰੀ ਲਾਈਬ੍ਰੇਰੀ

ਗੁਰੂਹਰਸਹਾਏ, 24 ਨਵੰਬਰ (ਗੁਰਮੀਤ ਸਿੰਘ)। ਪਿੰਡ ਗੋਲੂ ਕਾ ਦੇ ਵਸਨੀਕ ਸ਼੍ਰੀ ਬਖਤਾਵਰ ਰਾਮ ਦੀ ਯਾਦ ਦੇ ਵਿੱਚ ਉਹਨਾਂ ਦੇ ਪੋਤਰਿਆਂ ਵੱਲੋਂ ਪਿੰਡ ਪਿੰਡੀ ਵਿਖੇ ਇੱਕ […]

ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਨਾਟਕ ‘ਆਰ.ਐੱਸ.ਵੀ.ਪੀ.

ਫਿਰੋਜ਼ਪੁਰ, 24 ਨਵੰਬਰ ( ਰਜਿੰਦਰ ਕੰਬੋੋਜ਼) ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫਰ ਦੇ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫਤਰ ਫਿਰੋਜ਼ਪੁਰ […]

ਗੁਰੂਹਰਸਹਾਏ ‘ਚ ਚੋਰਾਂ ਦਾ ਬੋਲਬਾਲਾ, ਇੱਕ ਹੋਰ ਜਗ੍ਹਾ ਕੀਤੀ ਚੋਰੀ

ਗੁਰੂਹਰਸਹਾਏ, 24 ਨਵੰਬਰ ( ਗੁਰਮੀਤ ਸਿੰਘ )। ਗੁਰੂਹਰਸਹਾਏ ਸ਼ਹਿਰ ਦੀ ਰੇਲਵੇ ਪਾਰਕ ਦੀ ਕੰਧ ‘ਤੇ ਲੱਗੀਆਂ ਚੋਰਾਂ ਵੱਲੋਂ ਗਰੀਲਾ ਚੋਰੀ ਕਰ ਲਈਆਂ ਗਈਆਂ ਹਨ । […]

ਗੁਰੂਹਰਸਹਾਏ ‘ਚ ਸਕੂਲ ਦੇ ਬਾਹਰੋਂ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ

ਗੁਰੂਹਰਸਹਾਏ, 23 ਨਵੰਬਰ (ਗੁਰਮੀਤ ਸਿੰਘ)। ਗੁਰੂਹਰਸਾਏ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਚੋਰਾਂ ਵੱਲੋਂ ਹੁਣ ਸਕੂਲ ਆੱਫ ਐਮੀਨੈਂਸ, ਗੁਰੂਹਰਸਹਾਏ ਦੇ ਬਾਹਰ ਵਿਦਿਆਰਥੀ ਦਾ […]