ਗੁਰੂਹਰਸਹਾਏ, 22 ਦਸੰਬਰ ( ਗੁਰਮੀਤ ਸਿੰਘ ) । ਪਿਛਲੇ ਦਿਨੀ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਵਿਖੇ ਹੋਈ ਜਿਸ ਵਿੱਚ ਸ਼ੇਖ ਫਰੀਦ ਪਬਲਿਕ ਸਕੂਲ ਝਾੜੀਵਾਲਾ ਦੀ ਵਿਦਿਆਰਥਨ ਨੰਦਨੀ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਹੋਇਆ ਪੂਰੇ ਭਾਰਤ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਜਰਨਲ ਸਕੱਤਰ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ ਅਤੇ ਚੇਅਰਮੈਨ ਅਮਨਪ੍ਰੀਤ ਸਿੰਘ ਮੱਲੀ ਦੇ ਯਤਨਾ ਸਦਕਾ ਕੋਚ ਜਸਕਰਨ ਕੌਰ ਲਾਡੀ ਅਤੇ ਮੈਨੇਜਰ ਮੀਤਾ ਰੌਤਾ ਦੀ ਯੋਗ ਅਗਵਾਈ ਵਿੱਚ ਪੰਜਾਬ ਦੀ ਟੀਮ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ, ਜਿਸ ਵਿੱਚ ਇੱਕ ਬੱਚਾ ਨੰਦਨੀ ਸ਼ੇਖ ਫਰੀਦ ਅਕੈਡਮੀ ਝਾੜੀਵਾਲਾ ਦੀ ਵਿਦਿਆਰਥਣ ਇਸ ਦਾ ਮਾਣ ਮਹਿਸੂਸ ਕਰਦੇ ਹੋਏ ਨੰਦਨੀ ਸੁਆਮੀ ਦੇ ਪਿਛਲੇ ਸਕੂਲ ਦੇ ਸਟਾਫ ਅਤੇ ਬੱਚਿਆਂ ਵੱਲੋਂ ਉਹਨਾਂ ਦਾ ਉਹਨਾਂ ਦੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਅਤੇ ਸਮੂਹ ਸਕੂਲ ਸਟਾਫ ਝੁਮਿਆਂਵਾਲੀ ਵੱਲੋਂ ਨੰਦਨੀ ਸਵਾਮੀ ਦਾ ਫੁੱਲਾਂ ਦੀ ਮਾਲਾ ਅਤੇ ਪੈਸਿਆਂ ਦੀ ਮਾਲਾ ਨਾਲ ਨਿੱਘਾ ਸਵਾਗਤ ਕੀਤਾ। ਸ਼ੇਖ ਫਰੀਦ ਅਕੈਡਮੀ ਦੀ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਅਤੇ ਕੋਚ ਕਮਲਜੀਤ ਰਾਜਾ ਜੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਵਾਰ ਨੰਦਨੀ ਸਵਾਮੀ ਦੇ ਨਾਲ ਨਾਲ ਸਾਡੇ ਦੋ ਹੋਰ ਬੱਚਿਆਂ ਨੇ ਪੂਜਾ ਅਤੇ ਰੀਤੂ ਨੇ ਵੀ ਰਾਸ਼ਟਰੀ ਪੱਧਰ ਵਿੱਚੋਂ ਪੂਰੇ ਭਾਰਤ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ ਸਾਨੂੰ ਆਪਣੇ ਬੱਚਿਆਂ ਤੇ ਬਹੁਤ ਮਾਣ ਹੈ ਕਿ ਜਿੱਥੇ ਉਹਨਾਂ ਨੇ ਸਕੂਲ ਦਾ ਨਾਂ ਰੋਸ਼ਨ ਕੀਤਾ ਉਥੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ਆਸ ਹੈ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਬਹੁਤ ਹੀ ਸੁਨਹਿਰੀ ਹੋਵੇਗਾ।
Related Posts
ਸਰਕਾਰੀ ਸਕੂਲ ਵਾਹਗੇ ਵਾਲਾ ਦੀ ਅਸ਼ਮੀਤ ਨੇ ਪ੍ਰਾਪਤ ਕੀਤਾ ਕਾਂਸੀ ਦਾ ਤਗਮਾ
- Guruharsahailive
- November 22, 2024
- 0