ਸਰਕਾਰੀ ਸਕੂਲ, ਗੁੱਦੜ ਪੰਜ ਗਰਾਂਈ ਦੀ ਵਿਦਿਆਰਥਣ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਕਾਂਸੇ ਦਾ ਤਮਗਾ

ਗੁੁਰੂਹਰਸਹਾਏ, 2 ਦਸੰਬਰ( ਗੁਰਮੀਤ ਸਿੰਘ)। ਸੰਗਰੂਰ ਵਿਖੇ ਹੋਈਆ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆ ਨੇ ਭਾਗ ਲਿਆ । ਇਹਨਾਂ ਖੇਡਾਂ ਦੌਰਾਨ ਹੋਈਆਂ ਕਿੱਕ ਬਾਕਸਿੰਗ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਗੁੱਦੜ ਪੰਜ ਗਰਾਂਈ ਦੀ ਵਿਦਿਆਰਥਣ ਕੰਵਲਜੀਤ ਨੇ ਕਾਂਸੇ ਦਾ ਤਮਗਾ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਮੁੱਖ ਅਧਿਆਪਕ ਵਿਨੋਦ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹੋਰ ਵੱਧ ਚੜ੍ਹਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਹਰਮੀਤ ਕੁਮਾਰ, ਮਨੀਸ਼ ਮੌਂਗਾ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ, ਰੀਤੂ ਬਜਾਜ, ਪਰਮਜੀਤ ਰਾਣੀ, ਪਰਮਿੰਦਰ ਕੌਰ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।

You sent

Share it...

Leave a Reply

Your email address will not be published. Required fields are marked *