ਫ਼ਿਰੋਜ਼ਪੁਰ ,25 ਨਵੰਬਰ ( ਰਜਿੰਦਰ ਕੰਬੋਜ਼)। ਫਿਰੋਜ਼ਪੁਰ ਦੇ ਨਾਮਵਰ ਸਮਾਜ ਸੇਵੀ ਜਤਿੰਦਰ ਮੋਹਨ ਸ਼ਰਮਾ ਉਰਫ ਕੁੱਕੂ ਪ੍ਰਧਾਨ ਦੀ ਯਾਦ ਵਿਚ ਤੀਜਾ ਸਭਿਆਚਾਰਕ ਪ੍ਰੋਗਰਾਮ ਅਤੇ ਕਬੱਡੀ ਕੱਪ ਦਾ ਆਯੋਜਨ ਬਸਤੀ ਵਕੀਲਾਂ ਵਾਲੀ ਵਿਖੇ ਯੂਥ ਆਗੂ ਗੁਰਪ੍ਰਵੇਸ਼ ਸਿੰਘ ਉਪਲ ਸਰਪੰਚ ,ਰਣਧੀਰ ਸਿੰਘ ਸੰਧੂ ਅਤੇ ਅੰਕੁਸ਼ ਸ਼ਰਮਾ ਮੰਨੂ ਦੀ ਅਗਵਾਈ ਹੇਠ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਦਿਲਪ੍ਰੀਤ ਢਿੱਲੋਂ, ਜੈਸਮੀਨ ਅਖ਼ਤਰ ਤੋਂ ਇਲਾਵਾ ਜੱਸੀ ਲਾਉਕਾ,ਬਾਜਵਾ,ਕਮਲ ਖਹਿਰਾ,ਗੈਲਵ ਵੜੈਚ,ਰੋਹੀ ਦੀਦਾਰ,ਗੁਰਮਾਨ ਸੰਧੂ ਆਦਿ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਗਾਇਕ ਦਿਲਪ੍ਰੀਤ ਢਿੱਲੋਂ, ਜੈਸਮੀਨ ਅਖ਼ਤਰ ਜਦੋਂ ਸਟੇਜ ਤੇ ਆਏ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ‘ਤੇ ਉਨ੍ਹਾਂ ਆਉਂਦਿਆ ਹੀ ਆਪਣੀ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਰੋਹਿਤ ਮੋਂਟੂ ਵੋਹਰਾ ਸੀਨੀਅਰ ਅਕਾਲੀ ਆਗੂ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹੋ ਜਿਹੇ ਮੇਲੇ ਸਾਡੇ ਪੰਜਾਬੀ ਸਭਿਆਚਾਰ ਨੂੰ ਤਾਜਾ ਰੱਖਣ ਲਈ ਬਹੁਤ ਜ਼ਰੂਰੀ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇਗੀ। ਸਵੇਰ ਸਮੇਂ ਕਬੱਡੀ ਕੱਪ ਵਿਚ ਚਾਰ ਟੀਮਾਂ ਨੇ ਭਾਗ ਲਿਆ, ਜਿਸ ਵਿੱਚੋਂ ਡੀ.ਪੀ.ਸੰਧੂ ਤੋਤਾ ਸਿੰਘ ਵਾਲਾ,ਮਇਆ ਸਿੰਘ ਵਾਲਾ, ਫਰੰਦੀਪੁਰ ਮਾਝਾ ‘ਤੇ ਮਾਝਾ ਘਰਿਆਲਾ ਕਲਸੀ ਕਲੱਬ ਟੀਮਾਂ ਵਿਚਕਾਰ ਜਬਰਦਸਤ ਮੁਕਾਬਲੇ ਹੋਏ, ਜਿਸ ਵਿਚ ਮਾਝਾ ਘਰਿਆਲਾ ਕਲਸੀ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਚ ਪਹਿਲਾ ਇਨਾਮ 100000 ਰੁਪਏ, ਦੂਜਾ 71000 ਸੀ । ਇਸ ਤੋਂ ਇਲਾਵਾ ਬੈਸਟ ਰੇਡਰ ਨੂੰ 21000 ਤੇ ਜਾਫੀ ਨੂੰ ਬੈਸਟ 21000 ਰੁਪਏ ਦੇ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਗੁਰਪ੍ਰਵੇਸ਼ ਸਿੰਘ ਉਪਲ ਸਰਪੰਚ, ਰਣਧੀਰ ਸਿੰਘ ਸੰਧੂ ਅਤੇ ਮੰਨੂ ਸ਼ਰਮਾ ਨੇ ਕਿਹਾ ਕਿ ਇਸ ਮੌਕੇ ਖੂਨਦਾਨ ਕੈਂਪ, ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਗਿਆ ਅਤੇ ਪੌਦੇ ਵੰਡੇ ਗਏ
Related Posts
ਸਰਪੰਚ ਰਮੇਸ਼ ਕੁਮਾਰ ਨੌਜਵਾਨਾਂ ਨੂੰ ਖੇਡਾਂ ਲਈ ਕਰ ਰਹੇ ਪ੍ਰੇਰਿਤ
- Guruharsahailive
- November 15, 2024
- 0