ਗੁਰੂਹਰਸਹਾਏ, 21 ਦਸੰਬਰ ( ਗੁਰਮੀਤ ਸਿੰਘ) ਸਮਾਜ ਨੂੰ ਸੇਧ ਦੇਣ ਵਾਲਾ ਇੱਕ ਧਾਰਮਿਕ ਗੀਤ ਏਕ ਨੂਰ ਦਾ ਅੱਜ ਗੁਰੂਹਰਸਹਾਏ ਦੇ ਇੱਕ ਨਿੱਜੀ ਹੋਟਲ ਵਿਖੇ ਪੋਸਟਰ ਜਾਰੀ ਕਰ ਦਿੱਤਾ ਗਿਆ। ਇਸ ਪੋਸਟਰ ਨੂੰ ਜਾਰੀ ਕਰਨ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਉੱਘੇ ਲੇਖਕ ਅਤੇ ਕਈ ਗ਼ੀਤ ਲੋਕਾਂ ਦੀ ਕਚਿਹਰੀ ‘ਚ ਆਪਣੀ ਕਲਮ ਰਾਹੀਂ ਕਲਮਬੰਦ ਕਰ ਲੋਕਾਂ ਦੇ ਸਨਮੁੱਖ ਕਰ ਚੁੱਕੇ ਡਾਕਟਰ ਮਲਕੀਤ ਥਿੰਦ ਪੁੱਜੇ ਅਤੇ ਉਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਧਾਰਮਿਕ ਗੀਤ ਦਾ ਪੋਸਟਰ ਜਾਰੀ ਕਰਦੇ ਹੋਇਆ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਗਾਇਕ ਅਤੇ ਗੀਤਕਾਰ ਪ੍ਰਫੈਸਰ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਗੀਤ 1 ਜਨਵਰੀ ਨੂੰ ਰੀਲੀਜ਼ ਹੋਵੇਗਾ ਜੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਤੇ ਅਧਾਰਿਤ ਹੈ ਕਿ ਸਮਾਜ ਵਿਚ ਕਿਵੇਂ ਕੁਰਇਤੀਆ ਫੈਲੀਆਂ ਹਨ ਸਾਡੇ ਸਮਾਜ ਵਿੱਚ ਕੀਂ ਵਾਪਰ ਰਿਹਾ ਹੈ ਸਮਾਜ ਨੂੰ ਧਰਮਾਂ ਦੇ ਰੌਲੇ ਛੱਡ ਆਪਸੀ ਪਿਆਰ ਮੁਹੱਬਤ ਨਾਲ ਸੰਦੇਸ਼ ਦੇਣ ਦੀ ਸੇਧ ਦੇਵੇਗਾ। ਉਨਾਂ ਦੱਸਿਆ ਕਿ ਇਹ ਗੀਤ ਥਿੰਦ ਮੀਡੀਆ ਪਬਲੀਕੇਸ਼ਨ ਵਲੋਂ ਪੇਸ਼ਕਸ ਕੀਤਾ ਜਾ ਰਿਹਾ ਹੈ। ਇਸ ਮੌਕੇ ਥਿੰਦ ਮੀਡੀਆ ਪਬਲੀਕੇਸ਼ਨ ਤੋਂ ਪੁੱਜੇ ਸਤਪਾਲ ਥਿੰਦ ਨੇ ਦੱਸਿਆ ਕਿ ਸਾਡੇ ਪ੍ਰੋਡਕਸ਼ਨ ਵਲੋਂ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਫਿਲਮਾਏ ਜਾ ਰਹੇ ਤਾਂ ਜੋਂ ਨੌਜ਼ਵਾਨ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਤੇ ਧਾਰਮਿਕ ਗੀਤ ਏਕ ਨੂਰ ਇਕ ਅਜਿਹਾ ਸੁਨੇਹਾ ਵੀਡਿਉ ਰਾਹੀਂ ਗ਼ੀਤ ਦੀ ਰਚਨਾ ਦੇ ਬੋਲਾ ਰਾਹੀਂ ਮਿਊਜ਼ਿਕ ਪੱਖੋ ਅਵਾਜ ਰਾਹੀਂ ਦੇਵੇਗਾ ਉਨਾਂ ਨੇ ਅਪੀਲ ਕੀਤੀ ਕਿ ਸਾਨੂੰ ਆਪਣੇ ਗਰੂਆਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਗੀਤ ਨੂੰ ਪ੍ਰੋਫੈਸਰ ਜਸਵੰਤ ਸਿੰਘ ਨੇ ਬਾਖੂਬੀ ਨਾਲ ਗਾਇਆ ਅਤੇ ਉਨ੍ਹਾਂ ਦਾ ਹੀ ਲਿਖਿਆ ਹੈ, ਸੰਗੀਤ ਦੀ ਸੁਰਾ ਵਿੱਚ ਸੁੰਨੀ ਸੇਵਨ ਨੇ ਮਿਊਜ਼ਿਕ ਦਿੱਤਾ ਇਸ ਨੂੰ ਡਾਇਰੈਕਟ ਗੁਰਪ੍ਰੀਤ ਜੋਸਨ ਅਤੇ ਸੁਰਜੀਤ ਸਿੰਘ ਨੇ ਕੀਤਾ ਅਤੇ ਜੋ ਥਿੰਦ ਮੀਡਿਆ ਪਬਲਿਕ ਕੇਸ਼ਨ ਦੇ ਬੈਨਰ ਹੇਠ ਲੋਕਾ ਦੀ ਸਨਮੁੱਖ 1 ਜਨਵਰੀ ਕਰ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਮਲਕੀਤ ਥਿੰਦ ਨੇ ਕਿਹਾ ਕਿ ਅੱਜ ਥਿੰਦ ਮੀਡੀਆ ਪਬਲੀਕੇਸ਼ਨ ਦੇ ਬੈਨਰ ਹੇਠ ਪ੍ਰੋਫੈਸਰ ਜਸਵੰਤ ਸਿੰਘ ਹੋਰਾ ਦੇ ਧਾਰਮਿਕ ਗੀਤ ਦਾ ਪੋਸਟਰ ਜਾਰੀ ਕਰਨ ਦਾ ਉਨਾਂ ਨੂੰ ਮੌਕਾ ਮਿਲਿਆ ਸਾਰੀ ਟੀਮ ਨੂੰ ਮੁਬਾਰਕਾਂ ਅਤੇ ਅੱਜ ਦੇ ਸਮੇਂ ਦੀ ਲੋੜ੍ਹ ਮੁਤਾਬਿਕ ਇਹ ਗੀਤ ਸਮਾਜ ਨੂੰ ਵੀਡਿਉ ਰਾਹੀਂ ਗੀਤ ਦੇ ਬੋਲਾ ਰਾਹੀਂ ਸੇਧ ਦੇਵਗਾ ਕਿਉਕਿ ਜੋਂ ਧਾਰਮਿਕ ਗੀਤ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਹਨ ਉਹ ਸਦਾ ਚਲਦੇ ਹਨ ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕ ਕਈ ਸਾਲ ਪਹਿਲਾਂ ਲਿਖਿਆ ਇਕ ਧਾਰਮਿਕ ਗੀਤ ਅੱਜ ਵੀ ਲੋਕ ਅੰਮ੍ਰਿਤ ਵੇਲੇ ਸੁਣਦੇ ਹਨ। ਉਨ੍ਹਾਂ ਨੇਂ ਪੋਸਟਰ ਜਾਰੀ ਕਰਦੇ ਸਮੇਂ ਸਾਰੀ ਟੀਮ ਨੂੰ ਵਧਾਈ ਦਿੱਤੀ।