ਗੁਰੂਹਰਸਹਾਏ 18 ਦਸੰਬਰ ( ਗੁਰਮੀਤ ਸਿੰਘ ) ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਮੈਮ ਦੇ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ( ਏ ਆਈ ਵਾਈ ਐਫ) ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਜਿਲ੍ਹੇ ਦੇ ਆਗੂ ਦੀਪਕ ਵਧਾਵਨ ਨੇ ਪਿੰਡ ਸਰੂਪ ਸਿੰਘ ਵਾਲਾ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਛਾਂਗਾ ਰਾਏ ਅਤੇ ਵਧਾਵਨ ਸਰਬ ਭਾਰਤ ਨੌਜਵਾਨ ਸਭਾ ਦੇ ਹੋਣ ਵਾਲੇ ਸੂਬਾ ਪਧਰੀ ਡੈਲੀਕੇਟ ਇਜਲਾਸ ਦੀ ਤਿਆਰੀ ਕਰਾਉਣ ਲਈ ਨੌਜਵਾਨਾਂ ਦੇ ਮੀਟਿੰਗ ਲਾਉਣ ਲਈ ਪਹੁੰਚੇ ਸਨ। ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਨੇਗਾ ਦੀ ਪ੍ਰਾਪਤੀ ਲਈ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਮਹਿਮ ਦੇ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਅਤੇ ਇਹ ਮਹਿਮ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਚਲਾਈ ਗਈ ਹੈ। ਆਗੂਆਂ ਨੇ ਕਿਹਾ ਕਿ ਅੱਜ ਹਾਲਾਤ ਬਹੁਤ ਜਿਆਦਾ ਵਿਗੜਦੇ ਜਾ ਰਹੇ ਹਨ ਜਿਸ ਦਾ ਕਾਰਨ ਬੇਰੁਜ਼ਗਾਰੀ ਹੀ ਹੈ ਅਤੇ ਇਸ ਬੇਰੁਜ਼ਗਾਰੀ ਦਾ ਹੱਲ ਸਿਰਫ ਤੇ ਸਿਰਫ ਬਨੇਗਾ ਹੀ ਹੈ ਜਿਸ ਦੀ ਪ੍ਰਾਪਤੀ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਸੰਘਰਸ਼ ਕਰਦੀ ਆ ਰਹੀ ਹੈ। ਆਗੂਆਂ ਨੇ ਕਿਹਾ ਕਿ ਬਨੇਗਾ ਦੀ ਪ੍ਰਾਪਤੀ ਲਈ ਸਰਬ ਭਾਰਤ ਨੌਜਵਾਨ ਸਭਾ ਇਹ ਮੰਗ ਕਰਦੀ ਹੈ ਕਿ ਨੌਕਰੀ ਦੇ ਚਾਹਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਕਿ ਅਨਸਖਿਤ ਹਨ ਉਹਨਾਂ ਨੂੰ 35000 ਹਜਾਰ ਰੁਪਏ, ਅਰਧ ਸਿੱਖਅਤ 40000 ਹਜਾਰ ਰੁਪਏ ਸਿੱਖਿਅਤ ਨੂੰ 45 ਹਜਾਰ ਰੁਪਏ ਅਤੇ ਉੱਚ ਸਿੱਖਿਅਤ ਨੂੰ 60 ਹਜਾਰ ਰੁਪਏ ਦਿੱਤੇ ਜਾਣ ਅਤੇ ਨੌਕਰੀ ਨਾ ਮਿਲਣ ਤੱਕ ਇਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਇਸਦਾ ਅੱਧ ਕੰਮ ਇੰਤਜ਼ਾਰ ਪੱਤਾ ਦਿੱਤਾ ਜਾਵੇ ਤਾਂ ਕਿ ਇਹ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰੀ ਭੈੜੀਆਂ ਆਦਤਾਂ ਵੱਲ ਨਾ ਜਾ ਸਕਣ। ਇਸ ਮੌਕੇ ਨੌਜਵਾਨ ਸਭਾ ਦੀ ਪਿੰਡ ਵਿੱਚ ਨਵੀਂ ਇਕਾਈ ਬਰਾਈ ਗਈ ਜਿਸ ਵਿੱਚ ਬਲਵਿੰਦਰ ਸਿੰਘ ਨੂੰ ਪ੍ਰਧਾਨ, ਦਰਸ਼ਨ ਸਿੰਘ ਨੂੰ ਉਪ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸਕੱਤਰ, ਗੁਰਪ੍ਰੀਤ ਸਿੰਘ ਨੂੰ ਮੀਤ ਸਕੱਤਰ ਅਤੇ ਬਲਵਿੰਦਰ ਸਿੰਘ ਖੱਬੂ ਨੂੰ ਕੈਸ਼ੀਅਰ ਚੁਣਿਆ ਗਿਆ। ਚੁਣੇ ਗਏ ਨਵੇਂ ਆਗੂਆਂ ਨੇ ਪਹੁੰਚੇ ਸੀਨੀਅਰ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਰੋਜ਼ਗਾਰ ਪ੍ਰਾਪਤੀ ਮੁਹਿੰਮ ਬਾਰੇ ਪਿੰਡ ਦੇ ਹਰ ਇੱਕ ਨੌਜਵਾਨ ਨੂੰ ਜਾਗਰੂਕ ਕਰਨਗੇ।