ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਸਮਾਜਿਕ ਸਿੱਖਿਆ ਦਾ ਮੇਲਾ ਲਗਾਇਆ

ਫਿਰੋਜ਼ਪੁਰ (ਰਜਿੰਦਰ ਕੰਬੋਜ), 12 ਦਸੰਬਰ। ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਸਕੂਲ ਮੁਖੀ ਅਸ਼ਵਿੰਦਰ ਸਿੰਘ ਦੀ ਦੀ ਅਗਵਾਈ ਵਿੱਚ ਸਮਾਜਿਕ ਸਿੱਖਿਆ ਦਾ ਮੇਲਾ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਸਮਾਜਿਕ ਸਿੱਖਿਆ ਦੀਆਂ ਗਤੀਵਿਧੀਆਂ ਨੂੰ ਮਾਡਲਾਂ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਸਮੇਂ ਸਕੂਲ ਮੁਖੀ ਅਸ਼ਵਿੰਦਰ ਸਿੰਘ ਜੀ ਨੇ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਰਾਹਨਾ ਕੀਤੀ। ਉਹਨਾਂ ਨੇ ਵਿਭਾਗ ਦੁਆਰਾ ਕਰਵਾਈਆਂ ਜਾਂਦੀਆਂ । ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਗਿਆਨ ਚਿਰ ਸਥਾਈ ਹੋ ਜਾਂਦਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਸ਼੍ਰੀਮਤੀ ਖੁਸ਼ਵਿੰਦਰ ਕੌਰ ਸੀਨੀਅਰ ਲੈਕਚਰਾਰ, ਸ੍ਰੀਮਤੀ ਰਜਨੀ ਜੱਗਾ ਸੀਨੀਅਰ ਲੈਕਚਰਾਰ, ਸ਼੍ਰੀਮਤੀ ਕਮਲੇਸ਼, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਰਜਨੀ ਕਪੂਰ, ਸੁਰਜੀਤ ਸਿੰਘ, ਅਨੁਰਾਗ , ਸੰਦੀਪ ਗਲਹੋਤਰਾ, ਸ੍ਰੀਮਤੀ ਸੰਗੀਤ ,ਸ੍ਰੀਮਤੀ ਚੰਚਲ, ਸ਼੍ਰੀਮਤੀ ਰਜਨੀ ਖੁਰਾਣਾ ਸ਼੍ਰੀਮਤੀ ਤਾਬਿੰਦਾ, ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀਮਤੀ ਰੀਤੂ ਆਦਿ ਨੇ ਹਾਜ਼ਰੀ ਲਵਾਈ ।

Share it...

Leave a Reply

Your email address will not be published. Required fields are marked *