ਗੁਰੂਹਰਸਹਾਏ, 22 ਦਸੰਬਰ ( ਗੁਰਮੀਤ ਸਿੰਘ )। ਪੰਜਾਬ ਵਿੱਚ ਨਵੀਆਂ ਬਣੀਆਂ ਪੰਚਾਇਤਾਂ ਵੱਲੋਂ ਹੁਣ ਸਰਬ ਸੰਮਤੀਆਂ ਨਾਲ ਪਿੰਡਾਂ ਵਿੱਚ ਮਤੇ ਪਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਸ਼ਿੰਬੇਵਾਲਾ ਦਾਖਲੀ ਛਾਂਗਾ ਰਾਏ ਹਿਥਾੜ ਦੀ ਪਿੰਡ ਦੀ ਪੰਚਾਇਤ ਵੱਲੋਂ ਸਾਂਝੀ ਥਾਂ ਤੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਵਸੰਮਤੀ ਨਾਲ ਮਤਾ ਪਾਇਆ ਗਿਆ ਹੈ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਾਂ ਬਾਹਰ ਤੋਂ ਚੋਰੀ ਵਗੈਰਾ ਕਰਕੇ ਸਮਾਨ ਲੈ ਕੇ ਆਉਂਦਾ ਹੈ ਜਾਂ ਪਿੰਡ ਵਿੱਚੋਂ ਹੀ ਚੋਰੀ ਕਰਦਾ ਫੜਿਆ ਗਿਆ ਜਾਂ ਉਸ ਦਾ ਕੋਈ ਵੀ ਸਾਥ ਦੇਵੇਗਾ ਉਸ ਦੇ ਖਿਲਾਫ ਪੰਚਾਇਤ ਵੱਲੋਂ ਸਖਤੀ ਨਾਲ ਕਾਰਵਾਈ ਕਰਵਾਈ ਜਾਵੇਗੀ ਜਿਸ ਦੇ ਚਲਦਿਆਂ ਉਹਨਾਂ ਨੇ ਸਰਬ ਸੰਮਤੀ ਨਾਲ ਮਤਾ ਪਾਇਆ ਹੈ ਕਿ ਜਿਵੇਂ ਕਿ ਪਿੰਡ ਵਿੱਚੋਂ ਜਾ ਕਿਤੋ ਬਾਹਰ ਤੋਂ ਚੋਰੀ ਕਰਨ ਵਾਲੇ ਜਾ ਚੋਰੀ ਕਰ ਕੇ ਲਿਆਉਣ ਵਾਲੇ ਨੂੰ ਸਜਾ ਅਤੇ ਉਸ ਪਰਿਵਾਰ ਦੇ ਮੁਖੀ ਨੂੰ ਵੀ ਬਰਾਬਰ ਦੀ ਸਜ਼ਾ ਦਿੱਤੀ ਜਾਵੇਗੀ । ਪਿੰਡ ਦੀ ਪੰਚਾਇਤ ਵੱਲੋਂ ਕਿਹਾ ਗਿਆ ਹੈ ਕਿ ਪਿੰਡ ਵਿੱਚ ਟਰੈਕਟਰ ਤੇ ਡੈਕ ਵਗੈਰਾ ਨਹੀਂ ਲੱਗਣ ਦਿੱਤੀ ਜਾਵੇਗੀ, ਜੇ ਕੋਈ ਲਗਾਉਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਦੇਸੀ ਸ਼ਰਾਬ, ਅਫੀਮ, ਪੋਸਤ, ਗੋਲੀਆਂ, ਕੈਪਸੂਲ, ਚਿੱਟਾ ਵਗੈਰਾ ਜੇ ਕੋਈ ਵੇਚਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਕੋਈ ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇਵੇਗਾ ਉਸ ਦਾ ਪੰਚਾਇਤ ਸਖਤੀ ਨਾਲ ਵਿਰੋਧ ਕਰੇਗੀ । ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ ।
Related Posts
ਭੱਠੇ ‘ਤੇ ਕੰਮ ਕਰ ਰਹੇ ਮਜ਼ਦੂਰ ਦੀ ਹਾਦਸੇ ‘ਚ ਦਰਦਨਾਕ ਮੌਤ
- Guruharsahailive
- December 7, 2024
- 0