ਭੱਠੇ ‘ਤੇ ਕੰਮ ਕਰ ਰਹੇ ਮਜ਼ਦੂਰ ਦੀ ਹਾਦਸੇ ‘ਚ ਦਰਦਨਾਕ ਮੌਤ

ਗੁਰੂਹਰਸਹਾਏ, 7 ਦਸੰਬਰ (ਗੁਰਮੀਤ ਸਿੰਘ)। ਗੁਰੂਹਰਸਹਾਏ ਦੇ ਪਿੰਡ ਮੋਹਣ ਕੇ ਉਤਾੜ ਦੇ ਨੇੜੇ ਇਕ ਨਜਦੀਕੀ ਭੱਠੇ ਤੇ ਕੰਮ ਕਰਦੇ ਇੱਕ ਟਰੈਕਟਰ ਡਰਾਈਵਰ ਦੀ ਮਿੱਟੀ ਕੱਢਣ ਸਮੇਂ ਟਰੈਕਟਰ ਦੀ ਸ਼ਾਪਟ ‘ਚ ਆਉਣ ਕਰਕੇ ਵਾਪਰੇ ਹਾਦਸੇ ‘ਚ ਮਜ਼ਦੂਰ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਘਰਵਾਲੀ ਅਤੇ ਉਸਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਇੱਕ ਨਿਜੀ ਭੱਠੇ ਤੇ ਕੰਮ ਕਰਦਾ ਸੀ ਜੋ ਹਰ ਰੋਜ਼ ਦੀ ਤਰ੍ਹਾਂ ਟਰੈਕਟਰ ਤੇ ਪਿੜਾਂ ਦੇ ਵਿੱਚ ਮਿੱਟੀ ਸੱਟਣ ਜਾਂਦਾ ਸੀ ਅੱਜ ਸ਼ਾਮ ਕਰੀਬ 7 ਵਜੇ ਜਦ ਉਹ ਕੰਮ ਕਰ ਰਿਹਾ ਸੀ ਤਾਂ ਉਸਦੀ ਟਰੈਕਟਰ ਦੀ ਸ਼ਾਪਟ ਵਿੱਚ ਆਉਣ ਕਰਕੇ ਮੌਕੇ ‘ਤੇ ਮੌਤ ਹੋ ਗਈ । ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਆ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਦੇਰ ਰਾਤ ਤੱਕ ਲੋਕ ਹਾਦਸੇ ਵਾਲੀ ਜਗ੍ਹਾ ‘ ਤੇ ਵੱਡੀ ਗਿਣਤੀ ਵਿੱਚ ਮੌਜੂਦ।

Share it...

Leave a Reply

Your email address will not be published. Required fields are marked *