ਮਜ਼ਦੂਰਾਂ ਨੇ ਮੀਟਿੰਗ ਦੌਰਾਨ ਮੰਗਾਂ ‘ਤੇ ਕੀਤੀ ਵਿਚਾਰ ਚਰਚਾ

ਗੁਰੂਹਰਸਹਾਏ, 7 ਦਸੰਬਰ ( ਗੁਰਮੀਤ ਸਿੰਘ )। ਗੁਰੂਹਰਹਸਹਾਏ ਦੇ ਪਿੰਡ ਝੰਡੂਵਾਲਾ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਕੀਤੀ ਗਈ, ਇਸ ਮੀਟਿੰਗ ਦੀ ਪ੍ਰਧਾਨਗੀ ਰਜਿੰਦਰ ਸਿੰਘ ਜੰਡਵਾਲਾ ਉਰਫ ਰਾਜਾ ਵੱਲੋਂ ਕੀਤੀ ਗਈ । ਇਸ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕੁਝ ਅਹਿਮ ਮੰਗਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ । ਵਿਚਾਰ ਚਰਚਾ ਕਰਦਿਆਂ ਹੋਇਆਂ ਪਿੰਡਾਂ ਦੇ ਵਿੱਚ ਨਰੇਗਾ ਐਕਟ 2005 ਅਧੀਨ ਪਿੰਡਾਂ ਵਿੱਚ ਕੰਮ ਚਲਾਉਣ ਦੀ ਮੀਟਿੰਗਾਂ ਕਰਕੇ ਵਿਚਾਰ ਚਰਚਾ ਹੋਈ ਕਣਕ ਦੀ ਵੰਡ ਪ੍ਰਣਾਲੀ ਨੂੰ ਲੈ ਕੇ ਕਾਣੀ ਵੰਡ ਅਤੇ ਹੋ ਰਹੀਆਂ ਧਾਂਦਲੀਆਂ ਨੂੰ ਦੂਰ ਕਰਨ ਦੀ ਗੱਲ ਆਖੀ ਕਣਕ ਦੀ ਵੰਡ ਪ੍ਰਣਾਲੀ ਤਹਿਤ ਕੱਟੇ ਹੋਏ ਬੇਜ਼ਮੀਨੇ ਲੋਕਾਂ ਦੇ ਕਾਟ ਮੁੜ ਬਹਾਲ ਕਰਨ ਦੀ ਗੱਲ ਆਖੀ । ਰਾਜਾ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਤਮਾਮ ਮੰਗਾਂ ਤੇ ਕ੍ਰਾਂਤੀਕਾਰੀ ਜਥੇਬੰਦੀ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਨਰੇਗਾ ਵਿੱਚ 500 ਤੋਂ ਲੈ ਕੇ 700 ਦਿਹਾੜੀ ਅਤੇ ਨਰੇਗਾ ਦਾ 365 ਦਿਨ ਦਾ ਨਿਰਵਿਘਨ ਕੰਮ ਦਿੱਤਾ ਜਾਵੇ ਅਤੇ ਪੰਚਾਇਤੀ ਜਮੀਨ ਵਿੱਚੋਂ 1/3 ਹਿੱਸਾ ਸਸਤੇ ਰੇਟ ਤੇ ਮਜ਼ਦੂਰਾਂ ਨੂੰ ਮੁਹੱਈਆ ਕਰਵਾਇਆ ਜਾਵੇ ਜੇਕਰ ਸਰਕਾਰ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਗੁਰੂਹਰਸਹਾਏ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਖਜਾਨਚੀ ਮਹਿੰਦਰ ਸਿੰਘ, ਬਲਾਕ ਦੇ ਸਕੱਤਰ ਬਿੱਕਰ ਸਿੰਘ, ਮੈਂਬਰ ਬਚਨ ਸਿੰਘ, ਸਤਿਕਾਰਯੋਗ ਭੈਣਾਂ ਤੇ ਬੱਚਿਆਂ ਨੇ ਹਿੱਸਾ ਲਿਆ।

Share it...

Leave a Reply

Your email address will not be published. Required fields are marked *