ਗੁਰੂਹਰਸਹਾਏ, 13 ਨਵੰਬਰ (ਗੁਰਮੀਤ ਸਿੰਘ)। ਚਿੱਟਾ ਪੰਜਾਬ ਦੀ ਜਵਾਨੀ ਖਾ ਰਿਹਾ ਤੇ ਆਏ ਦਿਨ ਮਾਵਾਂ ਦੀਆਂ ਕੁੱਖਾਂ ਚਿੱਟੇ ਨਾਲ ਖਾਲੀ ਹੋ ਰਹੀਆਂ ਹਨ। ਇੱਕ ਹੋਰ ਮਾਮਲਾ ਚਿੱਟੇ ਨਾਲ ਨੌਜਵਾਨ ਦੀ ਮੌਤ ਹੋਣ ਦਾ ਗੁਰੂਹਰਸਾਹਏ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਖੇ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਗੁਰਮੀਤ ਸਿੰਘ ਉਮਰ 24 ਸਾਲ ਚਿੱਟੇ ਦੀ ਭੇਂਟ ਚੜ੍ਹ ਗਿਆ।
ਗੁਰਮੀਤ ਦੇ ਪਿਤਾ ਸੋਨੂੰ, ਤਾਇਆ ਡੇਵਿਡ ਮਸੀਹ, ਪਾਸਟਰ ਰਿੰਕੂ ਭੱਟੀ ਨੇ ਦੱਸਿਆ ਕਿ ਸਾਡੀ ਬਸਤੀ ਵਿੱਚ ਚਿੱਟਾ ਸ਼ਰੇਆਮ ਵਿਕਦਾ ਹੈ ਅਤੇ ਚਿੱਟੇ ਨਾਲ ਆਏ ਦਿਨ ਨੌਜਵਾਨਾਂ ਦੀਆਂ ਮੌਤ ਹੋ ਰਹੀ ਹੈ। ਉਹਨਾਂ ਨੇ ਦੱਸਿਆ ਕਿ ਗੁਰਮੀਤ ਦਾ ਛੋਟਾ ਭਰਾ ਪਹਿਲਾਂ ਹੀ ਚਿੱਟੇ ਦੀ ਭੇਟ ਚੜ੍ਹ ਚੁੱਕਿਆ ਤੇ ਬੀਤੀ ਰਾਤ ਗੁਰਮੀਤ ਦੀ ਮੌਤ ਹੋ ਗਈ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਡੇ ਇਲਾਕੇ ਬੰਦ ਕੀਤਾ ਜਾਵੇ ਤੇ ਚਿੱਟੇ ਦੇ ਤਸਕਰਾਂ ਨੂੰ ਨੱਥ ਪਾਈ ਜਾਵੇ।