ਗੁਰੂਹਰਸਹਾਏ, 3 ਦਸੰਬਰ (ਗੁਰਮੀਤ ਸਿੰਘ )। ਗੁਰੂਹਰਸਹਾਏ ਦੀ ਸਮਾਜ ਸੇਵਾ ਸੁਸਾਇਟੀ ਵੱਲੋਂ ਸਮਾਜ ਵਿੱਚ ਨੇਕ ਭਲਾਈ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਨੇ। ਜਿਸ ਦੇ ਤਹਿਤ ਅੱਜ ਗੁਰੂਹਰਸਹਾਏ ਦੀ ਸਮਾਜ ਸੇਵਾ ਸੁਸਾਇਟੀ ਨੇ ਵਰਲਡ ਅੰਗਹੀਣ ਦਿਵਸ ਤੇ ਗੁਰੂਹਰਸਹਾਏ ਦੇ ਸਕੂਲਾਂ ਵਿੱਚ ਜਾ ਕੇ ਕਾਪੀਆਂ ਸਟੇਸ਼ਨਰੀ ਅਤੇ ਬੈਗ ਵੰਡੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਣ ਕੰਧਾਰੀ ਸਾਬਕਾ ਬੀਪੀਪੀਓ ਨੇ ਦੱਸਿਆ ਕਿ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਇਹ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਜਿਸ ਤੇ ਅੱਜ ਅੰਗਹੀਣ ਦਿਵਸ ਤੇ ਇਹਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਕੂਲਾਂ 50 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ 42 ਬੱਚਿਆਂ ਨੂੰ ਬੈਗ ਦਿੱਤੇ ਗਏ ਹਨ। ਇਸ ਮੌਕੇ ਬੂੜ ਚੰਦ ਬਿੰਦਰਾ, ਰਾਜਾ ਕੁਮਾਰ, ਬੋਬੀ ਨਰੂਲਾ , ਲਾਲ ਚੰਦ ਨਰੂਲਾ, ਹਰਪ੍ਰੀਤ ਸਿੰਘ ਸੋਢੀ ,ਆਦਰਸ਼ ਧਵਨ, ਰਜਿੰਦਰ ਚੌਧਰੀ ਤੋ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।
Related Posts
ਅਭਿਜੋਤ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਕਾਂਸੀ ਤਮਗਾ
- Guruharsahailive
- November 29, 2024
- 0