ਗੁਰੂਹਰਸਹਾਏ, 15 ਦਸੰਬਰ ( ਗੁਰਮੀਤ ਸਿੰਘ )। ਭਾਰਤ ਸਰਕਾਰ ਵੱਲੋਂ ਅਰਜੁਨ ਅਵਾਰਡ ਅਤੇ ਪਦਮ ਸ੍ਰੀ ਵਰਗੇ ਉੱਚ ਕੋਟੀ ਦੇ ਸਨਮਾਨਿਤ ਬਜਰੰਗ ਲਾਲ ਤਾਖਰ ਐਸ ਐਸ ਡੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਨਰਿੰਦਰ ਸਿੰਘ ਦੇ ਨਿੱਘੇ ਸੱਦੇ ਉੱਤੇ ਐਸ.ਐਮ.ਡੀ ਸਮਾਰਟ ਸਕੂਲ ਪਿੰਡੀ ਵਿੱਚ ਵਿਜਿਟ ਕਰਨ ਲਈ ਆਏ ਅਤੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਦੇਸਾਂ ਵਿਦੇਸ਼ਾਂ ਤੱਕ ਖੇਡਾ ਵਿੱਚ ਕੈਰੀਅਰ ਬਣਾਉਣ ਦਾ ਰਸਤਾ ਗਾਈਡ ਕੀਤਾ ਗਿਆ। ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਡਾਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਟੀਚਾ ਸਕੂਲੀ ਸਿੱਖਿਆ ਦੇ ਨਾਲ ਹੀ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹੋਏ ਬੇਹਤਰ ਸਿਹਤਮੰਦ ਰਹਿਣ ਉਹਨਾ ਕਿਹਾ ਕਿ ਓਲੰਪਿਕ ਖਿਡਾਰੀ ਦਾ ਮਾਰਗਦਰਸ਼ਨ ਬੱਚਿਆਂ ਨੂੰ ਨਿੱਕੀ ਉਮਰ ਵਿੱਚ ਮਿਲਣਾ ਉਹਨਾਂ ਲਈ ਜੀਵਨ ਬਦਲਣ ਵਾਲਾ ਮੌਕਾ ਸਾਬਿਤ ਹੋ ਸਕਦਾ ਹੈ। ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਪਦਮ ਸ੍ਰੀ ਉਲੰਪੀਅਨ ਬਜਰੰਗ ਲਾਲ ਤਾਖਰ ਨੇ ਕਿਹਾ ਕਿ ਸਮਾਰਟ ਫੋਨ ਅਤੇ ਜੰਕ ਫੂਡ ਨੂੰ ਛੱਡ ਕੇ ਦੂਧ, ਘਿਓ , ਲੱਸੀ ਗੁੜ ਅਤੇ ਦਲੀਆ ਵਰਗੇ ਦੇਸੀ ਖਾਣੇ ਖਾਣੇ ਚਾਹੀਦੇ ਹਨ ।
ਓਲੰਪੀਅਨ ਬਜਰੰਗ ਤਾਖਰ ਨੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਵੀ ਬੱਚਿਆਂ ਨੂੰ ਦਸਿਆ ਕਿ ਉਹ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੱਕ ਓਲੰਪਿਕ ਵਰਗੇ ਖੇਡ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ, ਕੜੀ ਮਿਹਨਤ ਅਤੇ ਲਗਨ ਦੇ ਅੱਗੇ ਸਭ ਕੁਝ ਛੋਟਾ ਪੈ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਪੂਜਾ ਸਿੰਘ ਅਤੇ ਚੇਅਰਮੈਨ ਡਾਕਟਰ ਨਰਿੰਦਰ ਸਿੰਘ ਵਲੋਂ ਪਦਮ ਸ੍ਰੀ ਬਜਰੰਗ ਲਾਲ ਤਾਖਰ ਦਾ ਸਨਮਾਨ ਕੀਤਾ ਗਿਆ।