ਪਰਾਲੀ ਸਾੜਨ ਵਾਲਿਆਂ ‘ਤੇ ਹੁਣ ਤੱਕ ਫਿਰੋਜ਼ਪੁਰ ਪੁਲਿਸ ਨੇ ਕੀਤੇ 661 ਮੁਕੱਦਮੇ ਦਰਜ

ਫਿਰੋਜ਼ਪੁਰ, 13 ਨਵੰਬਰ (ਰਜਿੰਦਰ ਕੰਬੋਜ਼)। ਇਸ ਸਾਲ ਫਿਰੋਜ਼ਪੁਰ ਪੁਲਿਸ ਮੁਤਾਬਿਕ ਫਿਰੋਜ਼ਪੁਰ ਵਿੱਚ 863 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਬਾਅਦ ਕਾਰਵਾਈ ਕਰਦਿਆ ਫਿਰੋਜ਼ਪੁਰ ਪੁਲਿਸ ਵੱਲੋਂ ਪਰਾਲੀ ਸਾੜਨ ਵਾਲਿਆਂ ‘ਤੇ 661 ਮੁਕੱਦਮੇ ਦਰਜ ਕੀਤੇ ਗਏ ਹਨ, ਇਸ ਦੇ ਨਾਲ ਇਸ ਸਾਲ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 62 ਫੀਸਦੀ ਕਮੀ ਹੋਣ ਦਾ ਦਾਅਵਾ ਫਿਰੋਜਪੁਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਸਾਲ 2023 ਵਿੱਚ ਫਿਰੋਜ਼ਪੁਰ ਜ਼ਿਲ੍ਹੇ ‘ਚ ਪਰਾਲੀ ਸਾੜਨ ਦੇ 2260 ਮਾਮਲੇ ਸਾਹਮਣੇ ਆਏ ਸਨ, ਜਿਹਨਾਂ ਸਬੰਧੀ 93 ਮੁਕੱਦਮੇ ਦਰਜ ਕੀਤੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦੇ  ਸੋਮਿਆ ਮਿਸ਼ਰਾ ਐਸ.ਐਸ.ਪੀ. ਫਿਰੋਜਪੁਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ, ਸੜਕੀ ਦੁਰਘਟਾਨਵਾਂ ਅਤੇ ਹੋਰ ਕਈ ਭਿਆਨਕ ਬਿਮਾਰੀਆ ਫੈਲਦੀਆ ਹਨ, ਜਿਸ ਨੂੰ ਰੋਕਣ ਲਈ ਫਿਰੋਜ਼ਪੁਰ ਪੁਲਿਸ ਵੱਲੋਂ ਪੁਰਜੋਰ ਯਤਨ ਕੀਤੇ ਜਾ ਰਹੇ ਹਨ। ਇਸ ਲਈ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜਿਨਾਂ ਵੱਲੋਂ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਗਸ਼ਤ ਕੀਤੀ ਜਾਂਦੀ ਹੈ। ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਜੋ ਸਪੈਸ਼ਲ ਟੀਮਾਂ ਬਣਾਈਆ ਗਈਆ ਹਨ ਉਹਨਾਂ ਵੱਲੋਂ ਦੌਰਾਨੇ ਗਸ਼ਤ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਵੱਖ- ਵੱਖ ਪਿੰਡਾਂ ਵਿੱਚ ਜਾ ਕੇ ਜਾਗਰੂਕ ਕਰਦਿਆ ਦੱਸਿਆ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਕਰਕੇ ਮਿੱਟੀ ਦੀ ਗੁਣਵੱਤਾ ਘੱਟਦੀ ਹੈ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਜਿਸ ਕਰਕੇ ਵੱਖ-ਵੱਖ ਤਰ੍ਹਾਂ ਦੀਆ ਬਿਮਾਰੀਆਂ ਫੈਲਦੀਆ ਹਨ ਜੋ ਬੱਚਿਆ ਅਤੇ ਬਜੁਰਗਾਂ ਲਈ ਜਾਨਲੇਵਾ ਹਨ ਅਤੇ ਧੂਏ ਕਰਕੇ ਸੜਕੀ ਦੁਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਜਾਨ ਅਤੇ ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਲਈ ਬਣਾਈਆ ਗਈਆ ਸਪੈਸ਼ਲ ਟੀਮਾਂ ਵੱਲੋਂ ਦੌਰਾਨੇ ਗਸ਼ਤ ਜਾਂ ਪੀ.ਐਸ.ਆਰ.ਸੀ. ਵੱਲੋਂ ਪਰਾਲੀ ਸਾੜਨ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਮੌਕਾ ਪਰ ਪਹੁੰਚ ਕੇ ਅੱਗ ਬੁਝਾਈ ਜਾਂਦੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਕਿਸਾਨਾਂ ਖਿਲਾਫ ਮੁਕੱਦਮਾ ਦਰਜ਼ ਕੀਤਾ ਜਾਂਦਾ ਹੈ। ਇਸ ਮੌਕੇ ਉਹਨਾਂ ਵੱਲੋਂ ਕਿਸਾਨ ਯੂਨੀਅਨਾਂ, ਪਿੰਡ ਰੱਖਿਆ ਕਮੇਟੀਆ, ਕੰਬਾਇਨ/ਬੇਲਰ ਅਪਰੇਟਰਾਂ ਸਟੇਕਹੋਲਡਰਾਂ ਅਤੇ ਕਿਸਾਨਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਕੇ ਨਿਪਟਾਉਣ ਦੀ ਅਪੀਲ ਕੀਤੀ ਗਈ।

Share it...

Leave a Reply

Your email address will not be published. Required fields are marked *