ਮਮਦੋਟ , 11 ਨਵੰਬਰ। (ਮਨਪ੍ਰੀਤ) ਮਮਦੋਟ ਦੇ ਨੇੜਲੇ ਪਿੰਡ ਛਾਂਗਾ ਖੁਰਦ ਵਿਖੇ 2 ਵਿਅਕਤੀਆ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਛਾਂਗਾ ਖੁਰਦ ਵਿਖੇ ਮਕਾਨ ਮਾਲਕ ਗੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਮਿਸਤਰੀ ਮੰਗਲ ਸਿੰਘ ਉਰਫ ਬਿੱਟੂ ਵਾਸੀ ਨਿਹੰਗਾਂ ਵਾਲਾ ਮੋੜ ਮਕਾਨ ਉਪਰ ਬਣੇ ਚੁਬਾਰੇ ਦੀਆ ਕੰਧਾਂ ਨੂੰ ਪਲੱਸਤਰ ਕਰ ਰਹੇ ਸਨ, ਜਿਸ ਦੌਰਾਨ ਉਹ ਪੈੜ ਉਤਾਰ ਰਹੇ ਸਨ ਕਿ ਲੋਹੇ ਦਾ ਗਾਡਰ ਮਕਾਨ ਉਪਰੋਂ ਲੰਘਦੀਆਂ ਹਾਈ ਵੋਲਟਜ਼ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ। ਇਸ ਹਾਦਸੇ ਵਿੱਚ ਮਕਾਨ ਮਾਲਕ ਅਤੇ ਮਿਸਤਰੀ ਨੂੰ ਕਰੰਟ ਲੱਗਣ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ਼ ਲਈ ਸਿਵਲ ਹਸਪਤਾਲ ਮਮਦੋਟ ਲਿਜਾਇਆ ਗਿਆ ਜਿੱਥੋ ਡਾਕਟਰਾ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਅੱਗੇ ਫਿਰੋਜ਼ਪੁਰ ਰੈਫਰ ਕਰ ਦਿੱਤਾ ।ਫਿਰੋਜ਼ਪੁਰ ਵਿਖੇ ਹਸਪਤਾਲ ਪਹੁੰਚਣ ਤੇ ਡਾਕਟਰਾਂ ਵੱਲੋ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਇਲਾਕੇ ਦੇ ਲੋਕਾਂ ਨੇ ਰਹਾਇਸ਼ੀ ਇਲਾਕਿਆਂ ਵਿੱਚੋਂ ਹਾਈਵੋਲਟਜ ਲਾਈਨਾਂ ਬਾਹਰ ਕੱਢਣ ਦੀ ਮੰਗ ਕੀਤੀ ਹੈ ।
Related Posts
ਸਰਕਾਰੀ ਸਕੂਲ ਵਾਹਗੇ ਵਾਲਾ ਦੀ ਅਸ਼ਮੀਤ ਨੇ ਪ੍ਰਾਪਤ ਕੀਤਾ ਕਾਂਸੀ ਦਾ ਤਗਮਾ
- Guruharsahailive
- November 22, 2024
- 0