ਸਰਕਾਰੀ ਸਕੂਲ ਵਾਹਗੇ ਵਾਲਾ ਦੀ ਅਸ਼ਮੀਤ ਨੇ ਪ੍ਰਾਪਤ ਕੀਤਾ ਕਾਂਸੀ ਦਾ ਤਗਮਾ

ਫਿਰੋਜ਼ਪੁਰ , 22 ਨਵੰਬਰ । (ਰਜਿੰਦਰ ਕੰਬੋਜ਼) । ਮੁੱਖ-ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦੀ ਅਸ਼ਮੀਤ ਕੌਰ ਨੇ ਅੰਡਰ -14 ਕੁਸ਼ਤੀ ਦੇ 62 ਕਿਲੋਗ੍ਰਾਮ ਵਰਗ ਵਿੱਚ ਪੰਜਾਬ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਹਾਸਲ ਕਰਕੇ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਕੁਸ਼ਤੀ ਕੋਚ ਕਮਲਜੀਤ ਸਿੰਘ ਅਤੇ ਉਡੀਕ ਚੰਦ ਦੀ ਕੋਚਿੰਗ ਅਤੇ ਮੁੱਖ ਅਧਿਆਪਕਾ ਨੈਨਸੀ ਅਰੋੜਾ ਦੀ ਯੋਗ ਅਗਵਾਈ ਸਦਕਾ ਅਸ਼ਮੀਤ ਕੌਰ ਨੇ ਆਪਣਾ, ਆਪਣੇ ਮਾਤਾ- ਪਿਤਾ, ਸਕੂਲ ਅਤੇ ਜ਼ਿਲ੍ਹੇ ਦਾ ਨਾਂ ਚਮਕਾਇਆ ਹੈ। ਸਕੂਲ ਮੁਖੀ ਸ੍ਰੀਮਤੀ ਨੈਨਸੀ ਅਰੋੜਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਸਤਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਕੁਸ਼ਤੀ ਮੁਕਾਬਲੇ ਵਿੱਚ ਮਾਨਸਾ ਵਿਖੇ ਹਿੱਸਾ ਲੈਣ ਤੋਂ ਬਾਅਦ ਕਾਂਸੀ ਦਾ ਤਮਗਾ ਪ੍ਰਾਪਤ ਕਰਨ ਦੀ ਖੁਸ਼ੀ ਦੇ ਮੌਕੇ ‘ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸੇ ਪ੍ਰਕਾਰ ਹੀ ਖੇਡਾਂ , ਵਿਦਿਅਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਕੁਸ਼ਤੀ ਕੋਚ ਕਮਲਜੀਤ ਸਿੰਘ , ਸਹਿਯੋਗੀ ਅਧਿਆਪਕ ਉਡੀਕ ਚੰਦ, ਫ਼ਿਰੋਜ਼ਪੁਰ-3 ਦੇ ਜ਼ੋਨਲ ਸਕੱਤਰ ਸੁਖਦੇਵ ਹਾਂਡਾ ਅਤੇ ਡੀ.ਐੱਮ. ਖੇਡਾਂ ਅਕਸ਼ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੁਸ਼ਤੀ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਤੋਂ ਅੰਡਰ-14 ਦੇ ਵੱਖ ਵੱਖ ਭਾਰ ਵਰਗਾਂ ਵਿੱਚ ਕੁੱਲ ਦੋ ਵਿਦਿਆਰਥਣਾਂ ਅਸ਼ਮੀਤ ਕੌਰ ਅਤੇ ਰਵਨੀਤ ਕੌਰ, ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਗਈਆਂ ਸਨ। ਸਾਰੀਆਂ ਵਿਦਿਆਰਥਣਾਂ ਨੇ ਬਹੁਤ ਮਿਹਨਤ ਕਰਕੇ ਪਹਿਲਾਂ ਜ਼ਿਲ੍ਹੇ ਵਿੱਚ ਪਹਿਲਾ -ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਇਸ ਦੇ ਨਾਲ਼ ਹੀ ਉਹਨਾਂ ਨੇ ਇਹਨਾਂ ਵਿਦਿਆਰਥਣਾਂ ਦੀ ਮਿਹਨਤ,ਲਗਨ ਅਤੇ ਜਜ਼ਬੇ ਦੀ ਦਾਤ ਦਿੰਦੇ ਹੋਏ ਇਹਨਾਂ ਵਿਦਿਆਰਥੀਆਂ ਤੋਂ ਬਾਕੀ ਵਿਦਿਆਰਥੀਆਂ ਨੂੰ ਉਤਸ਼ਾਹ ਅਤੇ ਪ੍ਰੇਰਨਾ ਲੈਣ ਲਈ ਜੋਰ ਦਿੱਤਾ। ਗੌਰਤਲਬ ਹੈ ਕਿ ਪਿਛਲੇ ਦਿਨੀਂ ਇਸੇ ਸਕੂਲ ਦੀ ਇਸੇ ਵਿਦਿਆਰਥਣ ਅਸ਼ਮੀਤ ਕੌਰ ਨੇ ਰਾਜ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਸੀ ਅਤੇ ਪਿਛਲੇ ਸਾਲ ਵੀ ਇਸ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ‘ਅੰਤਰ ਜ਼ਿਲ੍ਹਾ ਸਕੂਲ ਖੇਡਾਂ’ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ਸਨ। ਅੱਜ ਘਰ ਪਹੁੰਚਣ ‘ਤੇ ਅਸ਼ਮੀਤ ਦੇ ਪਿਤਾ ਗੁਰਮੁਖ ਸਿੰਘ, ਮਾਤਾ ਰਾਜਵਿੰਦਰ ਕੌਰ ਅਤੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਅਸ਼ਮੀਤ ਕੌਰ ਦੇ ਸਕੂਲ ਪਹੁੰਚਣ ‘ਤੇ ਸਕੂਲ ਸਟਾਫ ਵੱਲੋਂ ਮੋਹ-ਭਿੰਨਾਂ ਸੁਆਗਤ ਕਰਨ ਸਮੇਂ ਸਕੂਲ ਮੁਖੀ ਸ੍ਰੀਮਤੀ ਨੈਨਸੀ ਅਰੋੜਾ ਜੀ ਤੋਂ ਇਲਾਵਾ ਸਟਾਫ ਮੈਂਬਰਾਂ ਵਿੱਚ ਦੀਪਿਕਾ ,ਉਡੀਕ ਚੰਦ, ਕੁਲਦੀਪ ਸਿੰਘ, ਕਵਿਤਾ ਗੁਪਤਾ, ਪ੍ਰੀਤੀ ਬਾਲਾ , ਫਰਾਂਸਿਸ,ਵਿਨੈ ਸਚਦੇਵਾ,ਕਮਲ ਵਧਵਾ, ਅੰਜੂ ਬਾਲਾ, ਅਜੇ ਕੁਮਾਰ , ਛਿੰਦਰਪਾਲ ਕੌਰ, ਸਰਪੰਚ ਗੁਰਦੇਵ ਸਿੰਘ ਅਤੇ ਸਰਪੰਚ ਰਵਿੰਦਰ ਸਿੰਘ ਹਾਜ਼ਰ ਸਨ।

Share it...

Leave a Reply

Your email address will not be published. Required fields are marked *