ਗੁਰੂਹਰਸਹਾਏ, 21 ਦਸੰਬਰ (ਗੁਰਮੀਤ ਸਿੰਘ)। ਨਗਰ ਕੌਂਸਲ ਗੁਰੂਹਰਸਹਾਏ ਦੇ ਵਾਰਡ ਨੰ. 15 ਦੇ ਕੌਸ਼ਲਰ ਦੀ ਚੋਣ ਲਈ ਅੱਜ ਵੋਟਿੰਗ ਕਰਵਾਈ ਗਈ, ਜਿਸ ਦੌਰਾਨ ਕੁੱਲ 742 ਵੋਟਾਂ ਪੋਲ ਹੋਈਆਂ, ਜਿਸ ਵਿੱਚ ਸੋਹਨ ਸਿੰਘ ਕਾਂਗਰਸ ਉਮੀਦਵਾਰ 256 ਵੋਟਾਂ ਹਾਸਲ ਕਰਕੇ ਜੇਤੂ ਰਹੇ ਜਦ ਕਿ ਆਮ ਆਦਮੀ ਪਾਰਟੀ ਉਮੀਦਵਾਰ ਗੁਰਮੇਜ ਸਿੰਘ ਨੂੰ 248, ਮੋਹਨ ਸਿੰਘ ਭਾਜਪਾ ਉਮੀਦਵਾਰ 175, ਆਜ਼ਾਦ ਉਮੀਦਵਾਰ ਸੁਭਾਸ਼ ਸਿੰਘ 60 ਅਤੇ ਨੋਟਾਂ ਨੂੰ ਤਿੰਨ ਵੋਟਾਂ ਪਈਆਂ। ਇਸ ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਜੇਤੂ ਉਮੀਦਵਾਰ ਨੂੰ ਵਿਧਾਈਆਂ ਦਿੱਤੀਆਂ ਜਾ ਰਹੀਆਂ ਹਨ।
Related Posts
ਗੁੁਰੂਹਰਸਹਾਏ ‘ਚ ਐਮਸੀ ਚੋਣ ਲਈ 4 ਉਮੀਦਵਾਰ ਮੈਦਾਨ ‘ਚ
- Guruharsahailive
- December 14, 2024
- 0