ਗੁਰੂਹਰਸਹਾਏ ( ਗੁੁਰਮੀਤ ਸਿੰਘ), 14 ਦਸੰਬਰ। 21 ਦਸੰਬਰ ਨੂੰ ਹੋਣ ਜਾ ਰਹੀਆਂ ਐਸਸੀ ਚੋਣਾਂ ਲਈ ਗੁਰੂਹਰਸਹਾਏ ਦੇ ਵਾਰਡ ਨੰ. 15 ਲਈ ਸੋਹਣ ਸਿੰਘ ਨੇ ਕਾਂਗਰਸ ਵੱਲੋਂ, ਗੁਰਮੇਜ ਸਿੰਘ ਅਤੇ ਉਸਦੀ ਪਤਨੀ ਹਰਬੰਸ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ, ਮੋਹਨ ਸਿੰਘ ਨੇ ਭਾਜਪਾ ਵੱਲੋਂ ਅਤੇ ਸੁਭਾਸ਼ ਅਤੇ ਸਿੰਕਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ 6 ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ ਸਨ ਜੋ ਪੜਤਾਲ ਦੌਰਾਨ ਸਹੀ ਪਾਏ ਜਾਣ ਕਾਰਨ ਅੱਜ ਕਾਗਜ਼ ਵਾਪਸ ਲੈਣ ਦਾ ਦਿਨ ਸੀ। ਇਸ ਦੌਰਾਨ ਅੱਜ ਹਰਬੰਸ ਕੌਰ ਅਤੇ ਅਜ਼ਾਦ ਉਮੀਦਵਾਰ ਸਿੰਕਦਰ ਸਿੰਘ ਨੇ ਕਾਗਜ਼ ਵਾਪਸ ਲੈ ਲਏ, ਜਿਸ ਦੇ ਬਾਅਦ ਹੁਣ ਚੋਣ ਮੈਦਾਨ ਵਿੱਚ ਸੋਹਣ ਸਿੰਘ ਗੁਰਮੇਜ ਸਿੰਘ, ਮੋਹਨ ਸਿੰਘ ਅਤੇ ਆਜ਼ਾਦ ਉਮੀਦਵਾਰ ਸੁਭਾਸ਼ ਹਨ, ਜਿਹਨਾਂ ਨੂੰ ਚੋਣ ਨਿਸ਼ਾਨ ਕਰ ਦਿੱਤੇ ਗਏ ਹਨ। ਜਿਹਨਾਂ ਵਿਚੋਂ ਕਾਂਗਰਸ ਉਮੀਦਵਾਰ ਸੋਹਣ ਸਿੰਘ ਨੂੰ ਚੋਣ ਨਿਸ਼ਾਨ ਪੰਜਾ, ਆਪ ਉਮੀਦਵਾਰ ਗੁਰਮੇਜ ਸਿੰਘ ਨੂੰ ਚੋਣ ਨਿਸ਼ਾਨ ਝਾੜੂ, ਭਾਜਪਾ ਉਮੀਦਵਾਰ ਮੋਹਨ ਸਿੰਘ ਨੂੰ ਚੋਣ ਨਿਸ਼ਾਨ ਕਮਲ ਅਤੇ ਆਜ਼ਾਦ ਉਮੀਦਵਾਰ ਸੁਭਾਸ਼ ਨੂੰ ਚੋਣ ਨਿਸ਼ਾਨ ਬੱਲਾ ਅਲਾਟ ਕੀਤਾ ਗਿਆ ਹੈ।
Related Posts
ਢਾਬੇ ਤੋਂ ਸਰਕਾਰੀ ਬੱਸ ਹੋਈ ਚੋਰੀ
- Guruharsahailive
- December 16, 2024
- 0
ਸਮਾਜ ਸੇਵਾ ਸੁਸਾਇਟੀ ਨੇ ਅੰਗਹੀਣ ਬੱਚਿਆਂ ਨੂੰ ਵੰਡੀ ਸਟੇਸ਼ਨਰੀ
- Guruharsahailive
- December 3, 2024
- 0
ਪੇਟ ਦੇ ਕੀੜਿਆ ਦੀ ਮੁਕਤੀ ਸੰਬੰਧੀ ਰਾਸ਼ਟਰੀ ਦਿਵਸ ਮਨਾਇਆ
- Guruharsahailive
- November 28, 2024
- 0