ਫਿ਼ਰੋਜ਼ਪੁਰ, 4 ਦਸੰਬਰ ( ਰਜਿੰਦਰ ਕੰਬੋਜ਼)। ਉੱਘੇ ਸਮਾਜ ਸੇਵਕ ਪੀ.ਸੀ ਕੁਮਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਦਰਸ਼ਨਾ ਦੇਵੀ ਰਿਟਾਇਰਡ ਹੈਡ ਟੀਚਰ ਦੀ ਬੀਤੀ ਰਾਤ ਮੌਤ ਹੋ ਗਈ। ਸ੍ਰੀਮਤੀ ਦਰਸ਼ਨਾ ਦੇਵੀ 83 ਸਾਲ ਦੇ ਸਨ, ਇਥੇ ਇਹ ਦਸਣਯੋਗ ਹੈ ਕਿ ਸ੍ਰੀ ਪੀ.ਸੀ ਕੁਮਾਰ ਦੀਆਂ ਤਿੰਨ ਬੇਟੀਆਂ ਹਨ, ਜ਼ੋ ਕਿ ਰੇਣੂ ਪਤਨੀ ਰੋਹਿਤ ਚੋਪੜਾ, ਰਿਤੂ ਮੋਗੀਆ ਪਤਨੀ ਰਜੀਵ ਮੋਗੀਆ ਅਤੇ ਪੂਨਮ ਮੇਹਿੰਦੀ ਰਤਾ ਪਤਨੀ ਅਕਾਸ਼ ਮਹਿੰਦੀ ਰੱਤਾ ਹਨ। ਸ੍ਰੀਮਤੀ ਦਰਸ਼ਨਾ ਦੇਵੀ ਦਾ ਸੰਸਕਾਰ 5 ਦਸੰਬਰ 2024 ਨੂੰ 12 ਵਜੇ ਕੀਤਾ ਜਾਵੇਗਾ। ਇਸ ਮੌਕੇ ਤੇ ਸ੍ਰੀ ਪੀ.ਸੀ ਕੁਮਾਰ ਨਾਲ ਵੱਖ—ਵੱਖ ਸਮਾਜ ਸੇਵਕ ਧਾਰਮਿਕ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਟਰੱਸਟ ਸਦਾਵਰਤ ਪੰਚਾਇਤੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਦੁੱਖ ਪ੍ਰਗਟ ਕੀਤਾ।