ਗੁਰੂਹਰਸਹਾਏ, 3 ਦਸੰਬਰ ( ਗੁਰਮੀਤ ਸਿੰਘ ) ਗੁਰੂਹਰਸਹਾਏ ਡਿਵੀਜ਼ਨ ਦੇ ਐਸਡੀਐਮ ਮੈਡਮ ਦੀਆ ਪੀ ਵੱਲੋਂ ਅੱਜ ਬਾਰਡਰ ਪੱਟੀ ਤੇ ਪਿਛਲੇ ਦਿਨਾਂ ‘ਚ ਟੁੱਟੀ ਨਹਿਰ ਮਮਦੋਟ ਮਾਈਨਰ ਦਾ ਦੌਰਾ ਕੀਤਾ ਗਿਆ ਤੇ ਮਾਈਨਰ ਦੇ ਟੁੱਟਣ ਕਰਕੇ ਕਿਸਾਨਾਂ ਦੀ ਹੋਈ ਫਸਲ ਬਰਬਾਦੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਐਸਡੀਐਮ ਦਿਆ ਪੀ ਗੁਰੂਹਰਸਹਾਏ ਨੇ ਦੱਸਿਆ ਕਿ ਜਿਨਾਂ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਖੇਤਾਂ ਵਿਚ ਖੜ੍ਹੇ ਪਾਣੀ ਦੀ ਰਿਪੋਰਟ ਭੇਜ ਦਿੱਤੀ ਗਈ ਹੈ ਜਦ ਪਾਣੀ ਸੁੱਕ ਜਾਏਗਾ ਤਾਂ ਕਿਸਾਨਾਂ ਦੀ ਰਿਪੋਰਟ ਤਹਿਸੀਲਦਾਰ ਅਤੇ ਪਟਵਾਰੀ ਵੱਲੋਂ ਤਿਆਰ ਕਰਵਾ ਕੇ ਭੇਜ ਦਿੱਤੀ ਜਾਏਗੀ ਅਤੇ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇਗਾ।
Related Posts
ਭੱਠੇ ‘ਤੇ ਕੰਮ ਕਰ ਰਹੇ ਮਜ਼ਦੂਰ ਦੀ ਹਾਦਸੇ ‘ਚ ਦਰਦਨਾਕ ਮੌਤ
- Guruharsahailive
- December 7, 2024
- 0