ਗੁਰੂਹਰਸਹਾਏ, 11 ਨਵੰਬਰ। (ਗਰਮੀਤ ਸਿੰਘ) ਭਾਰਤ ਸਕਾਊਟ ਐਂਡ ਗਾਇਡ ਪ੍ਰਾਇਮਰੀ ਵਿੰਗ ਦੇ ਬੱਚਿਆਂ ਲਈ ਕੱਬ-ਬੁਲਬੁਲ ਤ੍ਰਿਤਿਆ ਸੋਪਾਨ ਕੈਂਪ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ ਬਲਾਕ ਗੁਰੂਹਰਸਹਾਏ-2 ਵਿਖੇ ਕੀਤਾ ਗਿਆ, ਇਸ ਮੌਕੇ ਮੁੱਖ ਮਹਿਮਾਨ ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ ਬਾਜੇ ਕੇ, ਬਲਾਕ ਖੇਡ ਅਫਸਰ ਹਰਪ੍ਰੀਤ ਕੌਰ ਅਤੇ ਵਿਪਨ ਲੋਟਾ ਤਹਿਸੀਲ ਇੰਚਾਰਜ਼ ਭਾਰਤ ਸਕਾਊਟ ਐਂਡ ਗਾਇਡ ਵਲੋਂ ਪਹੁੰਚ ਕੇ ਕਰਵਾਈ ਗਈ
ਇਸ ਕੈਂਪ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ-ਚਾਂਦੀ ਵਾਲਾ ਅਤੇ ਛਾਂਗਾ ਰਾਏ ਹਿਠਾੜ ਦੇ ਤਿੰਨ ਸਕੂਲਾਂ ਵਿਦਿਆਰਥੀਆਂ ਭਾਗ ਲੈ ਰਹੇ ਹਨ। ਸਤਨਾਮ ਚਾਂਦੀ ਸਕੂਲ ਇਚਾਰਜ਼ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ-ਸਹਾਇਕ ਤਹਿਸੀਲ ਇੰਚਾਰਜ਼ ਭਾਰਤ ਸਕਾਊਟ ਐਂਡ ਗਾਇਡ ਨੇ ਆਏ ਹੋਏ ਮਹਿਮਾਨਾਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਕਰਦੇ ਹੋਏ ਬੱਚਿਆਂ ਨੂੰ ਇਸ ਕੈਂਪ ਸਬੰਧੀ ਜਾਣਕਾਰੀ ਦਿੱਤੀ, ਓਹਨਾ ਕਿਹਾ ਇਸ ਤਿੰਨ ਦਿਨਾਂ ਕੈਂਪ ਵਿੱਚ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਜਗਸੀਰ ਸਿੰਘ ਕੱਬ ਮਾਸਟਰ, ਜਗਦੀਸ਼ ਸਿੰਘ ਅਧਿਆਪਕ, ਪ੍ਰਕਾਸ਼ ਕੌਰ ਅਧਿਆਪਕਾ, ਰਜਿੰਦਰ ਸਿੰਘ ਅਧਿਆਪਕ ਆਦਿ ਮੌਜੂਦ ਸਨ।ਵਿਪਨ ਲੋਟਾ, ਜਗਸੀਰ ਕੁਮਾਰ ਅਤੇ ਸਤਨਾਮ ਚਾਂਦੀ ਨੇ ਬੱਚਿਆਂ ਨੂੰ ਕੱਬ/ਬੁਲਬੁਲ ਪ੍ਰਾਥਨਾ,ਕੱਬ ਨਿਯਮ, ਝੰਡਾ ਗੀਤ ਆਦਿ ਗਤੀਵਿਧੀਆਂ ਕਰਵਾਈਆਂ।