ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ, ਵਿਖੇ 6ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ

ਫਿਰੋਜ਼ਪੁਰ, 23 ਨਵੰਬਰ ( ਰਜਿੰਦਰ ਕੰਬੋਜ਼ ) ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ, ਕੁੱਲਗੜ੍ਹੀ, ਫ਼ਿਰੋਜ਼ਪੁਰ ਵਿਖੇ ਸਾਲ 2024 -2025 ਦਾ 6ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਇਸ ਖੇਡ ਸਮਾਰੋਹ ਦੀ ਸ਼ੁਰੂਆਤ ਐੱਨ.ਸੀ.ਸੀ ਗਰੁੱਪ ਵੱਲੋਂ ਮਾਰਚ ਪਰੇਡ ਕਰਦੇ ਹੋਏ ਕੀਤੀ ਗਈ, ਸਕੂਲ ਦੇ ਚਾਰੋਂ ਹਾਊਸ ਡੇਰਿੰਗ ਹਾਊਸ, ਅੰਬੀਸ਼ਨ ਹਾਊਸ ਵਿਜਡਮ ਹਾਊਸ ਅਤੇ ਲੋਐਲਿਟੀ ਹਾਊਸ ਨੇ ਆਪਣੇ ਹਾਊਸ ਫਲੈਗ ਨਾਲ਼ ਮਾਰਚ ਪਰੇਡ ਵਿੱਚ ਹਿੱਸਾ ਲਿਆ ਅਤੇ ਪ੍ਰੀ-ਪ੍ਰਾਇਮਰੀ ਬਲਾਕ ਦੇ ਛੋਟੇ-ਛੋਟੇ ਵਿਦਿਆਰਥੀਆਂ ਵੀ ਆਪਣੀ ਸੱਭਿਆਚਾਰਕ ਗਤੀਵਿਧੀਆਂ ਦੁਆਰਾ ਇਸ ਸਮਾਗਮ ਦਾ ਹਿੱਸਾ ਬਣੇ। ਇਥੇ ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਸਿੰਘ ਵੱਲੋਂ ਆਏ ਹੋਏ ਮਾਪਿਆਂ ਲਈ ਸਵਾਗਤੀ ਭਾਸ਼ਣ ਦਿੱਤਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦਿਆਂ ਖੇਡ ਦੀ ਭਾਵਨਾ ਨਾਲ ਖੇਡਣ ਬਾਰੇ ਸਿੱਖਿਆ ਦਿੱਤੀ। ਇਸ ਖੇਡ ਸਮਾਗਮ ਦੇ ਮੌਕੇ ‘ਤੇ ਸਕੂਲ ਦੇ ਚੇਅਰਮੈਨ ਸਰਦਾਰ ਕੰਵਰਜੀਤ ਸਿੰਘ ਸੰਧੂ, ਡਾਇਰੈਕਟਰ ਸਰਦਾਰ ਪਰਵਿੰਦਰ ਸਿੰਘ ਸੰਧੂ, ਵਾਇਸ ਚੇਅਰਮੈਨ ਐਡਵੋਕੇਟ ਸਰਦਾਰ ਸ਼ਰਨਪ੍ਰੀਤ ਸਿੰਘ, ਜਨਰਲ ਸਕੱਤਰ ਸਰਦਾਰ ਸਨੇਹਪ੍ਰੀਤ ਸਿੰਘ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਜੀ ਅਤੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਜੀ ਅਤੇ ਜੂਨੀਅਰ ਬਲਾਕ ਦੇ ਮੈਡਮ ਆਬਾ ਨੇ ਆਏ ਹੋਏ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਸਵਾਗਤ ਕੀਤਾ। ਅਤੇ ਬੱਚਿਆਂ ਨੂੰ ਤਨਦੇਹੀ ਨਾਲ਼ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੁਭਾਸ਼ ਸਿੰਘ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੈਡਲ ਹਾਸਿਲ ਕਰਕੇ ਸਕੂਲ ਦੀ ਝੋਲ਼ੀ ਪਾਏ। ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਇਸ ਖੇਡ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਸਪੂਨ ਰੇਸ ,100 ਮੀਟਰ ਰੇਸ, 800 ਮੀਟਰ ਰੇਸ, ਲੌਂਗ ਜੰਪ, ਡਿਸਕਸ ਥਰੋ, ਅਤੇ ਮਾਰਸ਼ਲ ਆਰਟ ਵਿੱਚ ਬੜੇ ਹੀ ਉਤਸ਼ਾਹ ਪੂਰਵਕ ਹਿੱਸਾ ਲਿਆ ਅਤੇ ਕਿਹਾ ਕਿ ਇਸ ਖੇਡ ਸਮਾਰੋਹ ਦਾ ਹਰ ਸਾਲ ਆਯੋਜਨ ਕਰਨ ਦਾ ਮੰਤਵ ਇਹ ਹੈ ਕਿ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜ ਕੇ ਰੱਖਿਆ ਜਾ ਸਕੇ ਤਾਂ ਜੋ ਵਿਦਿਆਰਥੀ ਸਿਹਤਮੰਦ ਰਹਿ ਸਕਣ ਅਤੇ ਉਨਾਂ ਦਾ ਬੌਧਿਕ ਵਿਕਾਸ ਸਹੀ ਢੰਗ ਨਾਲ਼ ਹੋ ਸਕੇ ਇਸ ਕੱਢ ਲੈਂਦੇ ਆ ਖੇਡ ਸਮਾਰੋਹ ਨੂੰ ਨੇਪਰੇ ਚੜਾਉਣ ਵਿੱਚ ਸਕੂਲ ਦੇ ਡੀ.ਪੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਅਤੇ ਮਾਰਸ਼ਲ ਆਰਟ ਅਸ਼ਵਨੀ ਰਾਜਪੂਤ ਦਾ ਵਿਸ਼ੇਸ਼ ਯੋਗਦਾਨ ਰਿਹਾ।

Share it...

Leave a Reply

Your email address will not be published. Required fields are marked *