ਗੁਰੂਹਰਸਹਾਏ, 4 ਨਵੰਬਰ- ਗੁਰੂਹਰਸਹਾਏ ਦੇ ਨੌਜਵਾਨ ਸੂਰਯ ਪ੍ਰਕਾਸ਼ ਨੇ ਆਪਣੇ ਪਹਿਲੇ ਯਤਨ ਵਿੱਚ ਐਨ.ਡੀ.ਏ (ਯੂ. ਪੀ.ਐਸ. ਸੀ.) 2024 ਦੇ ਆਲ ਇੰਡੀਆ ਰੈਂਕ ਵਿੱਚ ਹਾਸਲ ਕੀਤਾ 13 ਵਾਂ ਰੈਂਕ -ਕਹਿੰਦੇ ਹਨ ਜੇਕਰ ਦੇਸ਼ ਸੇਵਾ ਕਰਨ ਜਜ਼ਬਾ ਹੋਵੇ ਤਾਂ ਮੰਜਿਲ ਪ੍ਰਾਪਤ ਕਰਨਾ ਆਸਾਨ ਹੁੰਦਾ ਹੈ। ਇਸ ਤਰ੍ਹਾਂ ਦਾ ਜਜ਼ਬਾ ਲੈਕੇ ਪੰਜਾਬ ਬਾਰਡਰ ਪੱਟੀ ਗੁਰੂਹਰਸਹਾਏ ਦੇ ਸੂਰਯ ਪ੍ਰਕਾਸ਼ ਸਿੰਘ ਨੇ ਆਪਣੇ ਪਹਿਲੇ ਯਤਨ ਵਿੱਚ ਐਨ.ਡੀ. ਏ.(ਯੂ.ਪੀ.ਐਸ.ਸੀ.) 2024 ਆਲ ਇੰਡੀਆ ਰੈਂਕ ਵਿੱਚ 13ਵਾਂ ਰੈਂਕ ਹਾਸਲ ਕਰਕੇ ਗੁਰੂਹਰਸਹਾਏ ਅਤੇ ਜਿਲ੍ਹੇ ਫਿਰੋਜਪੁਰ ਦਾ ਨਾਮ ਰੌਸ਼ਨ ਕੀਤਾ ਹੈ।ਸੂਰਯ ਪ੍ਰਕਾਸ਼ ਸਿੰਘ ਸਰਦਾਰ ਬਲਵਿੰਦਰ ਸਿੰਘ ਹੈੱਡ ਟੀਚਰ ਅਤੇ ਸੁਰਿੰਦਰ ਕੋਰ ਸੈਟਰ ਹੈੱਡ ਟੀਚਰ ਦਾ ਬੇਟਾ ਹੈ ਜੋ ਪੇਸ਼ੇਵਰ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ।
ਸੂਰਯ ਪ੍ਰਕਾਸ਼ ਅੱਠਵੀਂ ਕਲਾਸ ਤੋਂ ਹੀ ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਪੜ੍ਹ ਰਿਹਾ ਹੈ।ਸੂਰਯ ਪ੍ਰਕਾਸ਼ ਨੇ ਆਪਣੀ , ਆਪਣੇ ਮਾਤਾ-ਪਿਤਾ ਅਤੇ ਆਪਣੇ ਅਧਿਆਪਕਾਂ ਦੀ ਮੇਹਨਤ ਸਦਕਾ ਇਸ ਮੁਕਾਮ ਨੂੰ ਹਾਸਲ ਕੀਤਾ।
ਸੂਰਯ ਪ੍ਰਕਾਸ਼ 2020 ਵਿੱਚ ਪੰਜਾਬ ਦੀ ਇੱਕ ਸੀਟ ਲਈ ਕੜੀ ਮੇਹਨਤ ਸਦਕਾ ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਦਾਖਲਾ ਲੈ ਵਿੱਚ ਕਾਮਯਾਬ ਹੋਇਆ ਸੀ।ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਵਿੱਚ ਰਹਿੰਦੇ ਹੋਏ ਸੂਰਯ ਪ੍ਰਕਾਸ਼ ਨੇ ਕਈ ਮੁਕਾਮ ਹਾਸਲ ਕੀਤੇ ਹਨ। ਜਿਵੇਂ ਕਿ ਆਈ ਏਨ ਸੀ ਏ ਮੈਪ ਕੁਇਜ 2022 ਆਲ ਇੰਡੀਆ ਰੈਂਕ ਵਿੱਚ ਚੌਥਾ ਰੈਂਕ ਹਾਸਲ ਕੀਤਾ ਸੀ। ਬਾਸਕਟਬਾਲ ਦਾ ਬੈਸਟ ਪਲੇਅਰ ਖਿਤਾਬ ਹਾਸਲ ਕੀਤਾ । ਉਤਰਾਖੰਡ ਸ਼ਤਰੰਜ ਚੈਂਪੀਅਨ ਆਪਣੇ ਨਾਮ ਕੀਤੀ ਅਤੇ ਹੋਰ ਬਹੁਤ ਸਾਰੇ ਗੋਲਡ ਮੈਡਲ ਅਤੇ ਖਿਤਾਬ। ਸੂਰਯ ਪ੍ਰਕਾਸ਼ ਐਨ. ਡੀ .ਏ.ਦੀ ਟ੍ਰੇਨਿੰਗ ਤੋਂ ਬਾਅਦ ਭਾਰਤੀ ਸੈਨਾ ਵਿੱਚ ਇੱਕ ਉੱਚ ਅਧਿਕਾਰੀ ਵਜੋ ਆਪਣੀਆਂ ਸੇਵਾਵਾਂ ਦੇਸ਼ ਨੂੰ ਦੇਣਗੇ।ਅਸੀਂ ਸੂਰਯ ਪ੍ਰਕਾਸ਼ ਸਿੰਘ ਨੂੰ ਚੰਗੀ ਜ਼ਿੰਦਗੀ ਅਤੇ ਹੋਰ ਤਰੱਕੀ ਲਈ ਸ਼ੁਭ ਕਾਮਨਾਵਾਂ ਦਿੰਦੇ ਹਾਂ।