ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏਵਾਲਾ ਬਲਾਕ ਘੱਲ ਖੁਰਦ ਜਿਲ੍ਹਾ ਫਿਰੋਜ਼ਪੁਰ ਵਿਖੇ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਮੈਗ ਮਾਪੇ ਅਧਿਆਪਕ ਮਿਲਣੀ (PTM) ਕਰਵਾਈ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਰਿਸੋਰਸ ਕੋਆਰਡੀਨੇਟਰ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਮੈਗਾ ਪੀਟੀਅਐਮ ਵਿੱਚ ਵਿਦਿਆਰਥੀਆਂ ਦੇ ਮਾਪਿਆਂ, ਐੱਸ.ਐਮ.ਸੀ ਕਮੇਟੀ, ਨਵੀਂ ਚੁਣੀ ਪੰਚਾਇਤ ਦੇ ਨੁਮਾਇੰਦਿਆਂ ਅਤੇ ਨਗਰ ਨਿਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੀਟਿੰਗ ਦੌਰਾਨ ਬੱਚਿਆਂ ਦੇ ਮਾਪਿਆਂ ਨਾਲ ਬੱਚਿਆਂ ਦੇ ਗੁਣਾਂ, ਪ੍ਰਗਤੀ ਬਾਰੇ, ਸੀ. ਈ. ਪੀ 2024, ਮਿਸ਼ਨ 100%,ਵਿਦਿਆਰਥੀਆਂ ਦੀ ਹਾਜ਼ਰੀ, ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਬੱਚਿਆਂ ਦੀਆਂ ਕਮੀਆਂ ਨੂੰ ਸੁਧਾਰਨ ਬਾਰੇ ਚਰਚਾ ਕੀਤੀ ਗਈ।ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਕੂਲ ਦੇ ਸੁਧਾਰ ਲਈ ਮਾਪਿਆਂ ਦੀ ਫੀਡਬੈਕ ਲਈ ਗਊ। ਨਵੀਂ ਚੁਣੀ ਪੰਚਾਇਤ ਅਤੇ ਸਰਪੰਚ ਪ੍ਰਤਾਪ ਸਿੰਘ ਢਿੱਲੋਂ ਵੱਲੋਂ ਸਕੂਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਆਏ ਹੋਏ ਸੱਜਣਾਂ ਲਈ ਸਕੂਲ ਵਿੱਚ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਸਕੂਲ ਮੁਖੀ ਮੈਡਮ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਡਮ ਕੰਚਨ ਬਾਲਾ,ਜਸਵਿੰਦਰ ਪਾਲ ਸਿੰਘ ਬੀ. ਆਰ. ਸੀ, ਮੈਡਮ ਮੀਨਾ, ਆਗਣਵਾੜੀ ਵਰਕਰ ਨਿਰਮਲ ਕੌਰ, ਗੁਰਦੇਵ ਕੌਰ, ਚਰਨਜੀਤ ਕੌਰ, ਸਰਵਜੀਤ ਕੌਰ ਆਦਿ ਹਾਜ਼ਰ ਸਨ।
Related Posts
ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 16-17 ਨਵੰਬਰ ਨੂੰ ਹੋਵੇਗੀ
- Guruharsahailive
- November 12, 2024
- 0