ਮੰਡੀ ਪੰਜੇ ਕੇ ਉਤਾੜ ਦੇ ਨਵਨਿਯੁਕਤ ਸਰਪੰਚ ਰਮੇਸ਼ ਕੁਮਾਰ ਸੋਨੂੰ ਕੰਬੋਜ ਵੱਲੋਂ ਖੇਡਾ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਵੀ ਹਰ ਸੰਭਵ ਯਤਨ ਕੀਤੇ ਜਾਂਦੇ ਰਹੇ ਹਨਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਆਪਣੇ ਨਿਵਾਸ ਸਥਾਨ ਤੇ ਨੋਜਵਾਨਾਂ ਨੂੰ ਕਿ੍ਕਿਟ ਕਿੱਟਾਂ ਵੰਡੀਆਂ ਗਈਆਂ
ਇਸ ਮੋਕੇ ਗੱਲਬਾਤ ਦੌਰਾਨ ਸਰਪੰਚ ਰਮੇਸ਼ ਕੰਬੋਜ ਨੇ ਦੱਸਿਆ ਕਿ ਜਲਦੀ ਹੀ 50 ਕਿੱਟਾਂ ਹੋਰ ਆ ਜਾਣਗੀਆਂ ਜੋ ਨੋਜਵਾਨਾਂ ਨੂੰ ਵੰਡੀਆਂ ਜਾਣਗੀਆਂ ਅਤੇ ਨੋਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਖੇਡਾਂ ਦਾ ਸਮਾਨ ਮੁੱਹਈਆ ਕਰਵਾਇਆ ਜਾਵੇਗਾ
ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵੱਲੋਂ ਮੁੰਹ ਮੋੜ ਕੇ ਖੇਡਾ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਪਰਿਵਾਰ ਅਤੇ ਸਮਾਜ ਵਿੱਚ ਵਧੀਆ ਮਹੋਲ ਸਿਰਜਿਆ ਜਾ ਸਕੇ
ਇਸ ਮੋਕੇ ਹੋਰਨਾਂ ਤੋਂ ਇਲਾਵਾ ਵਪਾਰ ਮੰਡਲ ਪੰਜੇ ਕੇ ਉਤਾੜ ਦੇ ਪ੍ਰਧਾਨ ਵਕੀਲ ਭਠੇਜਾ, ਰੋਸ਼ਨ ਲਾਲ ਭਠੇਜਾ ਜ਼ਿਲਾ ਵਾਇਸ ਪ੍ਰਧਾਨ,ਬਗੀਚ ਚੰਦ ਬੱਟੀ,
ਹਰੀ ਚੰਦ ਸਾਬਕਾ ਸਰਪੰਚ,ਮੁਰਾਰੀ ਲਾਲ ਨੰਬਰਦਾਰ,ਸਗਨ ਲਾਲ ਮਰੋਕ,ਦੇਸ ਰਾਜ ਕਾਠਪਾਲ,ਪਵਨ ਕੁਮਾਰ ਧਵਨ ਸੀਨੀਅਰ ਭਾਜਪਾ ਆਗੂ,ਕਨਿਸ਼ ਭਠੇਜਾ,ਦੀਪਕ ਭਠੇਜਾ, ਦਾਨਾ ਰਾਮ ਕਾਮਰੇਡ, ਭਜਨ ਲਾਲ ਮਰੋਕ, ਪਰਮਜੀਤ ਮੁਨੀਮ, ਪਰਮਜੀਤ ਸਿੰਘ ਮੈਂਬਰ, ਗੁਰਮੇਜ ਸਿੰਘ ਲਾਡੀ, ਰਾਜ਼ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ ਪੰਚਾਇਤ, ਜੰਗੀਰ ਸਿੰਘ ਮੈਂਬਰ ਪੰਚਾਇਤ, ਗੁਰਮੀਤ ਸਿੰਘ ਪ੍ਰਧਾਨ ਮਾਤਾ ਚਿੰਤਪੁਰਨੀ ਜੀ ਸੇਵਕ ਸਭਾ,ਭਾਈ ਰਾਮ ਸਿੰਘ, ਬਾਬਾ ਸੂਰਜ,ਭਜਨ ਸਿੰਘ ਰਾਜਪੂਤ ਆਦਿ ਹਾਜ਼ਰ ਸਨ