ਗੁਰੂਹਰਸਹਾਏ, 20 ਨਵੰਬਰ (ਗੁਰਮੀਤ ਸਿੰਘ) ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ.) ਇਕਾਈ ਗੁਰੂਹਰਸਹਾਏ ਵੱਲੋਂ ਇੱਕ ਬਹੁਤ ਹੀ ਅਹਿਮ ਮੀਟਿੰਗ ਜਥੇਬੰਧਕ ਮੁਖੀ ਡਾ. ਅਵਤਾਰ ਦੀਪ ਹੋਰਾਂ ਦੀ ਰਹਿਨੁਮਾਈ ਹੇਠ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਤਰਕਸ਼ੀਲ ਬੁਲਾਰਾ ਦੋ ਮਾਸਿਕ ਮੈਗਜ਼ੀਨ “ਤਰਕਸ਼ੀਲ” ਲੋਕਾਂ ਲਈ ਜਾਰੀ ਕੀਤਾ ਗਿਆ।
ਇਸ ਮੌਕੇ ਡਾ. ਅਵਤਾਰ ਦੀਪ ਨੇ ਬੋਲਦੇ ਹੋਏ ਦੱਸਿਆ ਕਿ ਅੱਜ ਦੀ ਮੀਟਿੰਗ ਅੰਦਰ “ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ” ਦੀ ਸਫਲਤਾ ਬਾਰੇ, ਦੀਵਾਲੀ ਤੇ ਵਿਸ਼ੇਸ਼ ਸਰਗਰਮੀ ਦੀ ਸਫਲਤਾ ਬਾਰੇ, ਤਰਕਸ਼ੀਲ ਮੈਗਜੀਨ ਲਈ ਚਿੱਠੀ-ਪੱਤਰ ਲਿਖਣ ਸੰਬੰਧੀ, ਅੰਧ-ਵਿਸ਼ਵਾਸਾਂ ਵਿਰੁੱਧ ਲਗਾਤਾਰ ਪ੍ਰਚਾਰ ਜਾਰੀ ਰੱਖਣ ਸੰਬੰਧੀ ਆਦਿ ਵਿਸ਼ਿਆਂ ਤੇ ਵਿਚਾਰ-ਚਰਚਾ ਕਰਕੇ ਮਤਿਆਂ ਨੂੰ ਸਮੂਹਿਕ ਰੂਪ ਵਿੱਚ ਪ੍ਰਵਾਨਗੀ ਦਿੱਤੀ ਗਈ। ਹਾਜਿਰ ਆਗੂਆਂ ਨੇ ਕਿਹਾ ਕਿ ਅੰਧ ਵਿਸ਼ਵਾਸ਼ਾਂ ਤੋਂ ਲੋਕਾਂ ਨੂੰ ਮੁਕਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਜਾਰੀ ਰੱਖਾਂਗੇ ਤਾਂ ਕਿ ਲੋਕਾਂ ਅੰਦਰ ਵਿਗਿਆਨਿਕ ਚੇਤਨਾ ਦੀ ਜਾਗ ਲੱਗ ਸਕੇ, ਜਿਸ ਦੀ ਅੱਜ ਬੇਹੱਦ ਲੋੜ ਹੈ। ਇਸ ਮੌਕੇ ਹਾਜ਼ਰ ਆਗੂਆਂ ਵਿੱਚ ਮਾ. ਗੁਰਦੇਵ ਸਿੰਘ ਵਾਦੀਆਂ, ਜਗਰੂਪ ਸਿੰਘ, ਮਾ.ਜਸਵਿੰਦਰ ਸਿੰਘ, ਮਾ. ਹਰਸਤਵਿੰਦਰ ਸਿੰਘ, ਪ੍ਰੋ. ਜਸਵੰਤ ਸਿੰਘ ਹੱਡੀ ਵਾਲਾ, ਜਗਦੀਸ਼ ਕੁਮਾਰ ਆਦਿ ਆਗੂ ਮੌਜੂਦ ਸਨ।