ਗੁਰੂਹਰਸਹਾਏ, 26 ਨਵੰਬਰ ( ਗੁਰਮੀਤ ਸਿੰਘ) । ਡੇਰਾ ਸ਼੍ਰੀ ਭਜਨਗੜ੍ਹ ਦੇ ਸੰਸਥਾਪਕ ਸੰਤ ਬਾਬਾ ਵਚਨ ਸਿੰਘ ਜੀ ਅਤੇ ਸਮੂਹ ਮਹਾਂਪੁਰਸ਼ਾ ਦੀ ਸਲਾਨਾ ਬਰਸੀ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖ਼ੇ ਸ਼ਰਧਾ ਭਾਵਨਾ ਨਾਲ ਮਨਾਈ ਗਈ । ਇਹ ਜਾਣਕਾਰੀ ਦਿੰਦੇ ਹੋਏ ਡੇਰਾ ਸ਼੍ਰੀ ਭਜਨਗੜ ਦੇ ਗੱਦੀ ਨਸ਼ੀਨ ਸੰਤ ਬਾਬਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਸ਼੍ਰੀ ਭਜਨਗੜ ਦੇ ਸੰਸਥਾਪਕ ਸੰਤ ਬਾਬਾ ਵਚਨ ਸਿੰਘ ਅਤੇ ਸਮੂਹ ਸੰਤਾਂ ਦੀ ਬਰਸੀ ਅੱਜ ਮਨਾਈ ਜਾ ਰਹੀ ਹੈ, ਇਸ ਦੇ ਸਬੰਧ ਵਿਚ 25 ਕਤੱਕ 6 ਨਵੰਬਰ ਤੋਂ ਸ਼੍ਰੀ ਅਖੰਡ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਗਈ ਸੀ ਇਸ ਲੜੀ ਦੇ ਅੱਜ ਭੋਗ ਪਾਏ ਗਏ ਅਤੇ ਮਹਾਨ ਕੀਰਤਨ ਸਮਾਗਮ ਹੋਇਆ। ਜਿਸ ਵਿਚ ਪੰਥ ਦੇ ਮਹਾਨ ਵਿਦਵਾਨ ਰਾਗੀ-ਢਾਡੀ ਅਤੇ ਕਥਾ ਵਾਚਕ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਦੀ ਯਾਦ ਵਿਚ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ। ਡੇਰਾ ਸ਼੍ਰੀ ਭਜਨਗੜ੍ਹ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਨੇ ਦੱਸਿਆ ਬਾਬਾ ਜੀ ਦੀ ਯਾਦ ਵਿਚ 8ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵਾਲੀਬਾਲ ਦੀਆ 40 ਸਟਾਰ ਖਿਡਾਰੀਆਂ ਦੀ ਟੀਮਾਂ ਹਿੱਸਾ ਲੈਣਗੀਆਂ ਅਤੇ ਆਪਣੀ ਕਲਾ ਦਾ ਜੌਹਰ ਦਿਖਾਉਣਗੀਆਂ। ਇਸ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਥੇ ਦਸਣਯੋਗ ਹੈ ਕਿ ਡੇਰਾ ਸ਼੍ਰੀ ਭਜਨਗੜ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵੱਲੋਂ ਡੇਰਾ ਸ਼੍ਰੀ ਭਜਨਗੜ੍ਹ ਵਿਖ਼ੇ ਸੰਗੀਤ ਦਾ ਗਿਆਨ ਦੇਣ ਲਈ ਬਾਬਾ ਵਚਨ ਸਿੰਘ ਸੰਗੀਤ ਵਿਦਿਆਲੇ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਗੁਰਬਾਣੀ ਸ਼ੁੱਧ ਉਚਾਰਨ, ਗੁਰਬਾਣੀ ਦੀ ਸੰਥਿਆ, ਗੁਰਬਾਣੀ ਦਾ ਸਿੱਖਣ ਦਾ ਸ਼ੌਕ ਰੱਖਣ ਵਾਲੇ ਫਰੀ ਦਾਖਲਾ ਲੈ ਸਕਦੇ ਹਨ।
Related Posts
ਜੇਐਨ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਇਆ ਗਿਆ ਸਲਾਨਾ ਸਮਾਗਮ
- Guruharsahailive
- December 17, 2024
- 0
ਗੁਰੂਹਰਸਹਾਏ ‘ਚ ਸਕੂਲ ਦੇ ਬਾਹਰੋਂ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ
- Guruharsahailive
- November 23, 2024
- 0