ਗੁਰੂਹਰਸਹਾਏ, 17 ਦਸੰਬਰ । ਹਲਕਾ ਗੁਰੂਹਰਸਹਾਏ ਦੀ ਪੜ੍ਹਾਈ ਦੇ ਖੇਤਰ ਵਿੱਚ ਮੱਲਾ ਮਾਰ ਰਹੀ ਵੱਡੀ ਸੰਸਥਾ ਜੇਐਨ ਇੰਟਰਨੈਸ਼ਨਲ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦੇ ਵਿਹੜੇ ਵਿੱਚ ਸਲਾਨਾ ਸਮਾਗਮ ਕਰਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਨਾਇਬ ਤਹਿਸੀਲਦਾਰ ਗੁਰੂਹਰਸਹਾਏ ਵਿਸ਼ੇਸ਼ ਤੌਰ ‘ਤੇ ਪੁੱਜੇ। ਇਹ ਸਮਾਗਮ ਦੌਰਾਨ ਆਏ ਮਹਿਮਾਨਾਂ ਵੱਲੋਂ ਸਭ ਤੋਂ ਪਹਿਲਾਂ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਗਈ । ਉਸ ਤੋਂ ਬਾਅਦ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਸਕੂਲ ਦੇ ਵੇਹੜੇ ਹੋਏ ਇਸ ਪ੍ਰੋਗਰਾਮ ਵਿੱਚ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ਅਤੇ ਸਮਾਗਮ ਨੂੰ ਸਫਲ ਬਣਾਇਆ । ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਸਕੂਲ ਦੀ ਉਪਲਬਧੀਆਂ ਸਬੰਧੀ ਵਿਸਥਾਰ ਪੂਰਕ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਸਕੂਲ ਦੇ ਪੜੇ ਬੱਚੇ ਕਿੱਥੇ ਕਿੱਥੇ ਮੱਲਾਂ ਮਾਰ ਰਹੇ ਹਨ ਸਕੂਲ ਅਧਿਆਪਕਾਂ ਤੋਂ ਇਲਾਵਾ ਹੋਰ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੇ ਵੀ ਸਕੂਲ ਵੱਲੋਂ ਕਰਵਾਏ ਜਾਂਦੇ ਐਕਟੀਵਿਟੀ ਅਤੇ ਉਹਨਾਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਦਿੱਤੀ।
Related Posts
ਭੋਲੂ ਹਾਂਡਾ ਦੇ ਇਲਾਜ਼ ਲਈ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਸੌਪਿਆ 1 ਲੱਖ ਦਾ ਚੈੱਕ
- Guruharsahailive
- December 19, 2024
- 0
ਇਮਾਨਦਾਰੀ ਅਜੇ ਜਿੰਦਾ ਹੈ, ਡਿੱਗਿਆ ਮੋਬਾਇਲ ਵਾਪਸ ਕਰ ਨਿਭਾਇਆ ਫਰਜ਼
- Guruharsahailive
- November 15, 2024
- 0