ਗੁਰੂਹਰਸਹਾਏ, 17 ਦਸੰਬਰ (ਗੁਰਮੀਤ ਸਿੰਘ)। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਮੁਕਾਬਲੇ ਸੈਂਟਰ ਸਕੂਲ ਮੇਘਾ ਰਾਏ ਵਿਖੇ ਕਰਵਾਏ ਗਏ, ਜਿਸ ਵਿੱਚ ਮੇਘਾ ਰਾਏ ਉਤਾੜ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਤੇ ਮਾਦੀ ਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰੂਹਰਸਹਾਇ 2 ਸ੍ਰੀ ਸੁਰਿੰਦਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸੈਂਟਰ ਹੈਡ ਟੀਚਰ ਵਿਨੇ ਸ਼ਰਮਾ ਦੀ ਅਗਵਾਈ ਹੇਠ ਅਯੋਜਿਤ ਇਹਨਾਂ ਮੁਕਾਬਲਿਆਂ ਵਿੱਚ ਸੈਂਟਰ ਮੇਘਾ ਰਾਇ ਉਤਾੜ ਅਧੀਨ ਪੈਂਦੇ ਦਸ ਸਕੂਲਾਂ ਦੇ 16 ਬੱਚਿਆਂ ਨੇ ਭਾਗ ਲਿਆ ਇਹਨਾਂ ਮੁਕਾਬਲਿਆਂ ਵਿੱਚ ਸਕੋਰਰ ਦੀ ਭੂਮਿਕਾ ਸੰਜੀਵ ਮੋਗਾ ਹੈਡ ਟੀਚਰ ਚੱਕ ਕੰਧੇ ਸ਼ਾਹ ਹਰਜਿੰਦਰ ਕੌਰ ਮੇਘਾ ਰਾਇ ਅਤੇ ਮੇਘਾ ਈਟੀਟੀ ਸਰਕਾਰੀ ਪ੍ਰਾਇਮਰੀ ਸਕੂਲ ਮਾਦੀ ਕੇ ਨਿਭਾਈ ਅਮਨਦੀਪ ਸਿੰਘ ਨੇ ਲੰਗਰ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਨਿਭਾਈ। ਇਹਨਾਂ ਮੁਕਾਬਲਿਆਂ ਵਿਚ ਜੇਤੂ ਬੱਚਿਆਂ ਨੂੰ ਮੈਡਲ ਅਤੇ ਪੈਨ ਵੰਡੇ ਗਏ ਇਹਨਾਂ ਮੁਕਾਬਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਕਰਨਜੀਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਪ੍ਰਕਾਸ਼ ਸਿੰਘ, ਕਵਲਦੀਪ ਸਿੰਘ, ਰਜਿੰਦਰ ਸਿੰਘ ਪ੍ਰਥਮ ਸ਼੍ਰੀ ਬਲਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸੈਂਟਰ ਹੈਡ ਟੀਚਰ ਵਿਨੇ ਸ਼ਰਮਾ ਨੇ ਦੱਸਿਆ ਕਿ ਜੇਤੂ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਬਲਾਕ ਸਤੀਏ ਵਾਲਾ ਵਿਖੇ ਮਿਤੀ 19 ਦਸੰਬਰ 2024 ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।
Related Posts
ਗੁਰੂਹਰਸਹਾਏ ‘ਚ ਮਨਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
- Guruharsahailive
- November 13, 2024
- 0