ਗੁਰੂਹਰਸਹਾਏ ਦੇ ਪਿੰਡਾਂ ‘ਚ ਭਲਕੇ ਬਿਜਲੀ ਰਹੇਗੀ ਬੰਦ

ਗੁਰੂਹਰਸਹਾਏ, 20 ਨਵੰਬਰ (ਗੁਰਮੀਤ ਸਿੰਘ)। ਕਸਬਾ ਗੁਰੂਹਰਸਹਾਏ ਦੇ ਕੁਝ ਪਿੰਡ ਵਿੱਚ ਭਲਕੇ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਜੇਈ ਭਾਗ ਸਿੰਘ ਨੇ ਦੱਸਿਆ ਕਿ ਬਿਜਲੀ ਉਪਕਰਨ ਦੇ ਮੁਰੰਮਤ ਨੂੰ ਲੈ ਕੇ 66 ਕੇ.ਵੀ. ਬਾਜੇ ਕੇ ਤੋਂ ਚੱਲਦੇ ਏਪੀ ਫੀਡਰ ਅਤੇ ਯੂਪੀਐਸ ਫੀਡਰ ਬੰਦ ਰਹਿਣਗੇ। ਉਹਨਾਂ ਦੱਸਿਆ ਕਿ ਸਵੇਰੇ ਸਾਢੇ 9 ਤੋਂ ਸ਼ਾਮ 6 ਵਜੇ ਤੱਕ ਪਿੰਡ ਬਾਜੇ ਕੇ, ਪਿੰਡੀ, ਮੋਲ, ਮੋਹਨ ਕੇ ਉਤਾੜ, ਮੋਹਨ ਕੇ ਹਿਠਾੜ, ਮੇਘਾ, ਛਾਂਗਾ, ਮਾਦੀ ਕੇ, ਗਜ਼ਨੀਵਾਲਾ, ਅਹਿਮਦ ਢੰਡੀ ਤੇ ਬਹਾਦਰ ਕੇ ਆਦਿ ਪਿੰਡ ਦਾ ਬਿਜਲੀ ਪ੍ਰਭਾਵਿਤ ਹੋਵੇਗੀ।

Share it...

Leave a Reply

Your email address will not be published. Required fields are marked *