ਗੁਰੂਹਰਸਹਾਏ, 23 ਨਵੰਬਰ ( ਗੁਰਮੀਤ ਸਿੰਘ )। ਪੰਜਾਬ ਦੀਆਂ ਜ਼ਿਮਨੀ ਚੋਣਾਂ ‘ਚ 4 ਹਲਕਿਆਂ ਵਿੱਚੋਂ 3 ਹਲਕਿਆਂ ‘ਚ ‘ਆਪ’ ਪਾਰਟੀ ਦੀ ਜਿੱਤ ਦੀ ਖੁਸ਼ੀ ਨੂੰ ਲੈ ਕੇ ਸਰਦਾਰ ਫੌਜਾ ਸਿੰਘ ਸਰਾਰੀ ਵਿਧਾਇਕ ਹਲਕਾ ਗੁਰੂਹਰਸਹਾਏ ਦੇ ਸਮਰਥਕਾਂ ਵਲੋ ਥਾਰਾ ਸਿੰਘ ਵਾਲਾ ਦਫਤਰ ਵਿਖੇ ਲੱਡੂ ਵੰਡੇ ਗਏ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਮ ਲੋਕਾਂ ਦੇ ਮੂੰਹ ਮਿੱਠੇ ਕਰਵਾਏ ਗਏ। ਇਸ ਮੌਕੇ ਰਾਜ ਸਿੰਘ ਨੱਥੂ ਚਿਸਤੀ ਪ੍ਰਧਾਨ ਨੇ ਸਮੁੱਚੀ ਲੀਡਰਸ਼ਿਪ ਅਤੇ ਹਲਕੇ ਗੁਰੂਹਰਸਹਾਏ ਵਾਸੀਆਂ ਨੂੰ ਫੌਜਾ ਸਿੰਘ ਸਰਾਰੀ ਵਲੋ ਵਧਾਈ ਦਿੱਤੀ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ l
ਆਪ ਆਗੂਆਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋ ਉਮੀਦਵਾਰ ਸ਼੍ਰੀ ਗੁਰਦੀਪ ਸਿੰਘ ਰੰਧਾਵਾ ਜੀ ਦੀ ਜਿੱਤ ਦਾ ਕ੍ਰੈਡਿਟ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਅਤੇ ਸਰਦਾਰ ਫੌਜਾ ਸਿੰਘ ਸਰਾਰੀ ਨੂੰ ਵੀ ਬਣਦਾ ਹੈ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਜਿੱਤ ਦਰਜ ਕਰਵਾਈ। ਇਸ ਮੌਕੇ ਰਾਜ ਸਿੰਘ ਨੱਥੂ ਚਿਸ਼ਤੀ, ਬਿੱਟੂ ਸਰਪੰਚ, ਡਾ. ਕੁਲਦੀਪ ਸਿੰਘ, ਜੋਗਿੰਦਰ ਸਿੰਘ, ਮਾਸਟਰ ਬਾਬਾ ਸਵਰਣ ਸਿੰਘ, ਕ੍ਰਿਸ਼ਨ ਲਾਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।