ਫਿਰੋਜ਼ਪੁਰ, 17 ਦਸੰਬਰ ( ਰਜਿੰਦਰ ਕੰਬੋਜ਼) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਪਿਛਲੇ ਲੰਮੇ ਸਮੇ ਤੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਜਿਸ ਕਾਰਨ ਦੁਬਾਰਾ ਬਾਰਡਰਾਂ ਤੇ ਕਿਸਾਨਾਂ ਨੂੰ ਬੈਠਣਾ ਪਿਆ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੂੰ ਭੁੱਖ ਹੜਤਾਲ ਤੇ ਬੈਠਣਾ ਪਿਆ, ਜਿਹਨਾਂ ਦੀ ਹਾਲਤ ਗੰਭੀਰ ਹੈ ।ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਜੋ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਭਾਰਤ ਦਾ ਸਾਰਾ ਕਾਰੋਬਾਰ ਕਰਨ ਅਤੇ ਕਿਸਾਨਾਂ ਦੀਆਂ ਜਮੀਨਾਂ ਜਾਇਦਾਦਾਂ ਨੂੰ ਹੜੱਪਣ ਵਾਲੀਆਂ ਨੀਤੀਆਂ ਅਤੇ ਦੁਕਾਨਦਾਰੀਆਂ ਨੂੰ ਖਤਮ ਕਰਕੇ ਵੱਡੇ ਮੋਲ ਬਣਾ ਕੇ ਖਤਮ ਕਰਨਾ ਚਾਹੁੰਦੀ ਹੈ ਤਾਂ ਜਦੋ ਸਾਰੀਆਂ ਜੰਥੇਬੰਦੀਆ ਸੜਕਾਂ ਤੇ ਆ ਗਈਆਂ ਤਾਂ ਸਰਕਾਰ ਨੂੰ ਸਾਰੇ ਭਾਰਤ ਦੇ ਲੋਕਾਂ ਅੱਗੇ ਝੁਕਨਾ ਪਵੇਗਾ। ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੋਈ ਨੁਕਸਾਨ ਪੁੱਜਾ ਤਾਂ ਉਸ ਦੇ ਸਿੱਟੇ ਸਰਕਾਰ ਨੂੰ ਗੰਭੀਰ ਭੁਗਤਣੇ ਪੈਣਗੇ।ਜੇਕਰ ਭਾਰਤ ਨੇ ਕਿਸਾਨਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੂੰ ਪਹਿਲਾਂ ਵਾਂਗ ਦੂਸਰੇ ਦੇਸ਼ਾਂ ਤੇ ਨਿਰਭਰ ਹੋਣਾ ਪਵੇਗਾ। ਕਿਸਾਨਾਂ ਨਾਲ ਹੀ ਵਪਾਰੀਆਂ,ਦੁਕਾਨਦਾਰਾਂ, ਮਜਦੂਰਾਂ ਦੇ ਘਰ ਚੱਲਦੇ ਹਨ ਅਤੇ ਕਾਰੋਬਾਰ ਚਲਦੇ ਹਨ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਵਕਤ ਕਿਸਾਨਾਂ ਦੇ ਨਾਲ ਹੈ ਕਿਉਂਕਿ ਅਸੀ ਸਾਰੇ ਕਿਸਾਨ ਹਾਂ ਅਤੇ ਸਾਡੇ ਸਾਰਿਆਂ ਵਾਸਤੇ ਕਿਸਾਨ ਲੜਾਈ ਲੜ ਰਹੇ ਹਨ ।ਸੈਂਟਰ ਸਰਕਾਰ ਤੁਰੰਤ ਮੰਗਾਂ ਮੰਨ ਕੇ ਕਿਸਾਨਾਂ ਨੂੰ ਘਰੇ ਵਾਪਸ ਭੇਜੇ ਅਤੇ ਮਾਹੌਲ ਠੀਕ ਕਰੇ ਨਾ ਕਿ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਮਾਰਕੇ ਜਾ ਲਾਠੀਚਾਰਜ ਕਰਕੇ ਉਹਨਾਂ ‘ਤੇ ਤਸ਼ੱਦਦ ਕਰੇ। ਇਸ ਸਮੇਂ ਹਾਜਰ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪ੍ਰਧਾਨ, ਜਤਿੰਦਰ ਸਿੰਘ ਥਿੰਦ ਪੀ ਏ ਸੀ ਮੈਬਰ,ਸੂਰਤ ਸਿੰਘ ਮਮਦੋਟ ਦਵਿੰਦਰ ਸਿੰਘ ਚੂਰੀਆ ਸੀਨੀ ਮੀਤ ਪ੍ਰਧਾਨ, ਬੀਬੀ ਜਸਬੀਰ ਕੌਰ, ਲਖਵਿੰਦਰ ਸਿੰਘ ਸੁਪਰ ਹਲਕਾ ਇੰਚਾਰਜ ਜੀਰਾ ,ਪਰਗਟ ਸਿੰਘ ਵਾਹਕੇ ਮੁੱਖ ਬੁਲਾਰਾ, ਜੋਗਿੰਦਰ ਸਿੰਘ ਜਰਨਲ ਸਕੱਤਰ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ ਫਿਰੋਜ਼ਪੁਰ, ਸੁੱਚਾ ਸਿੰਘ ਬਸਤੀ ਭਾਨੇ ਵਾਲੀ,ਸੁੱਚਾ ਸਿੰਘ ਮਹਾਲਮ, ਸੁਖਦੇਵ ਸਿੰਘ ਵੇਹੜੀ,ਮੇਹਰ ਸਿੰਘ, ਮੋਹਨ ਸਿੰਘ ਨਿਆਜੀਆਂ, ਇਕਬਾਲ ਸਿੰਘ ਗੁਰੂਹਰਸਾਏ, ਬਲਕਾਰ ਸਿੰਘ ਜੋਗੇ ਵਾਲਾ,ਗੁਰਮੀਤ ਸਿੰਘ ਹਬੀਬ ਵਾਲਾ,ਬੋਹੜ ਸਿੰਘ ਗੱਟੀਆਂ,ਆਦਿ ਨੇ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਤੁਰੰਤ ਹੱਲ ਕਰਨ ਲਈ ਕਿਹਾ।