ਫਿਰੋਜ਼ਪੁਰ, 1 ਦਸੰਬਰ ( ਰਜਿੰਦਰ ਕੰਬੋਜ਼)। ਭਾਜਪਾ ਮਜ਼ਦੂਰ ਸੈੱਲ ਦੇ ਨਵੇਂ ਪੰਜਾਬ ਸਟੇਟ ਵਾਈਸ ਪ੍ਰਧਾਨ ਰਾਜ ਕੁਮਾਰ ਨਰੰਗ ਨੇ ਆਪਣੀ ਨਵੀਂ ਜਿੰਮੇਵਾਰੀ ਸੰਭਾਲਣ ‘ਤੇ ਕਿਹਾ ਕਿ “ਮੈਂ ਧੰਨਵਾਦੀ ਹਾਂ ਕਿ ਭਾਰਤੀ ਜਨਤਾ ਮਜ਼ਦੂਰ ਸੈੱਲ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਰਨਬ ਚੈਟਰਜੀ ਅਤੇ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਮੈਨੂੰ ਪੰਜਾਬ ਸਟੇਟ ਭਾਜਪਾ ਮਜ਼ਦੂਰ ਸੈੱਲ ਦਾ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ । ਇਹ ਜਿੰਮੀਵਾਰੀ ਬਹੁਤ ਹੀ ਮੁਸ਼ਕਲ ਅਤੇ ਗੰਭੀਰ ਹੈ, ਪਰ ਮੈਂ ਇਸਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹਾਂ ਅਤੇ ਸਾਰੇ ਮਜ਼ਦੂਰ ਭਾਈਚਾਰੇ ਦੇ ਹੱਕ ਲਈ ਲੜਾਈ ਜਾਰੀ ਰੱਖਾਂਗਾ।” ਉਹਨਾਂ ਨੇ ਪੰਜਾਬ ਵਿੱਚ ਮਜ਼ਦੂਰਾਂ ਲਈ ਤੁਰੰਤ ਹੱਲ ਕਰਨ ਵਾਲੀਆਂ 10 ਮੁੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ ਜੋ ਪੰਜਾਬ ਦੇ ਮਜ਼ਦੂਰ ਵਰਗੇ ਅਕੁਸ਼ਲ ਅਤੇ ਕੁਸ਼ਲ ਦੋਹਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਪਰ ਇਹਨਾਂ ਸਮੱਸਿਆਵਾਂ ਨੂੰ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਅਣਦੇਖਾ ਕੀਤਾ ਜਾ ਰਿਹਾ ਹੈ। ਨਰੰਗ ਨੇ ਕਿਹਾ ਕਿ ਉਹ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਉੱਚ ਅਥਾਰਟੀ ਤੱਕ ਲੈ ਕੇ ਜਾਵੇਗਾ ਅਤੇ ਇਨ੍ਹਾਂ ਦੇ ਹੱਲ ਕੱਢੇ ਜਾਣਗੇ ।
Related Posts
18 ਦਸੰਬਰ ਨੂੰ ਰੇਲ ਮਾਰਗ ਜਾਮ ਕਰਨ ਦੀਆਂ ਕਿਸਾਨਾਂ ਨੇ ਤਿਆਰੀਆਂ ਕੀਤੀਆਂ ਮੁਕੰਮਲ
- Guruharsahailive
- December 16, 2024
- 0