ਗੁਰੂਹਰਸਹਾਏ, 1 ਦਸੰਬਰ ( ਗੁਰਮੀਤ ਸਿੰਘ)। ਐੱਸਬੀਆਈ ਅਤੇ ਆਰਹੋ ਫਾਊਂਡੇਸ਼ਨ ਤਹਿਤ ਪਹਿਲਕਦਮੀ ਵਿੱਚ ਗ੍ਰਾਮ ਸੇਵਾ ਪ੍ਰੋਜੈਕਟ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਣਾ ਪੰਜ ਗਰਾਈਂ ਵਿੱਚ ਏਡਜ਼ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ।ਪ੍ਰੋਜੈਕਟ ਮੈਨੇਜਰ ਰਾਜਵੀਰ ਕੌਰ ਨੇ ਸੰਦੇਸ਼ ਵਿੱਚ ਕਿਹਾ ਕਿ ਵਿਸ਼ਵ ਵਿੱਚ ਹਰ ਸਾਲ ਇੱਕ ਦਸੰਬਰ ਨੂੰ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ, ਉਹਨਾਂ ਦੱਸਿਆ ਕਿ ਲੱਖਾਂ ਲੋਕ ਇਸ ਬਿਮਾਰੀ ਨਾਲ ਪੀੜ੍ਤਹ ਹਨ। ਜੋ ਕਿ ਸਾਡੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਾਨੂੰ ਕੈਂਪ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸਾਡੇ ਵਿੱਚ ਪਹੁੰਚੇ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਦੇ ਪ੍ਰੋਜੈਕਟ ਮੈਨੇਜਰ ਅਮਨਦੀਪ ਸਿੰਘ ਨੇ ਵਿਸਥਾਰ ਪੂਰਵਕ ਏਡਜ਼ ਦੀ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਪ੍ਰੋਜੈਕਟ ਵੱਲੋਂ ਚਲਾਏ ਜਾ ਰਹੇ ਸਲਾਈ ਸੈਂਟਰ ਵਿੱਚ ਸਲਾਈ ਦਾ ਕੋਰਸ ਪੂਰਾ ਕਰ ਚੁੱਕੀਆ ਔਰਤਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਇਸ ਜਾਗਰੂਕਤਾ ਕੈਂਪ ਵਿੱਚ ਪਹੁੰਚੇ ਮੁੱਖ ਮਹਿਮਾਨ ਚਾਇਲਡ ਲਾਈਨ ਪ੍ਰੋਟੈਕਸ਼ਨ ਯੂਨਿਟ ਅਫਸਰ ਸਤਨਾਮ ਸਿੰਘ ਤੇ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਪੀ.ਐਚ.ਸੀ ਤੋਂ ਗੁਰਵਿੰਦਰ ਸਿੰਘ , ਬਿਮਲਾ ਰਾਣੀ ਅਤੇ ਆਰਓ ਫਾਊਂਡੇਸ਼ਨ ਦਾ ਸਾਰਾ ਸਟਾਫ ਹਾਜ਼ਰ ਸਨ।
Related Posts
ਤਰਕਸ਼ੀਲ ਸੁਸਾਇਟੀ ਵੱਲੋਂ ਮੈਗਜ਼ੀਨ “ਤਰਕਸ਼ੀਲ” ਕੀਤਾ ਗਿਆ ਰਿਲੀਜ਼
- Guruharsahailive
- November 20, 2024
- 0
ਗੁਰੂਹਰਸਹਾਏ ‘ਚ ਚੋਰਾਂ ਦਾ ਬੋਲਬਾਲਾ, ਇੱਕ ਹੋਰ ਜਗ੍ਹਾ ਕੀਤੀ ਚੋਰੀ
- Guruharsahailive
- November 24, 2024
- 0