ਗੁਰੂਹਰਸਹਾਏ, 1 ਦਸੰਬਰ (ਗੁਰਮੀਤ ਸਿੰਘ )। ਪਾਣੀ ਦੀ ਨਿਕਾਸੀ ਨੂੰ ਲੈ ਕੇ ਗੁਰੂਹਰਸਹਾਏ ਵਾਸੀਆ ਨੂੰ ਆ ਰਹੀ ਸਮੱਸਿਆ ਦੇ ਹੱਲ ਲਈ ਵਿਧਾਇਕ ਫੌਜਾ ਸਿੰਘ ਸਰਾਰੀ ਵੱਲੋਂ ਮੇਨ ਪੰਪਿੰਗ ਸਟੇਸ਼ਨ (ਡਿਸਪੋਜਲ ਵਰਕਸ) ਦਾ ਆਦਰਸ਼ ਨਗਰ ਵਿਖੇ ਨੀਂਹ ਪੱਥਰ ਰੱਖਿਆ ਗਿਆ ।
ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ 34,585 ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਵੱਖ ਵੱਖ ਸਕੀਮਾਂ ਅਧੀਨ 4937 ਕਿਲੋਮੀਟਰ ਸੀਵਰ ਲਾਈਨ ਵਿਸੀ ਹੋਈ ਸੀ ਅਤੇ ਇਕ ਆਰਜੀ ਡਿਸਪੋਜਲ ਵਰਕਸ ਚੱਲ ਰਿਹਾ ਸੀ ਜਿਸ ਨਾਲ ਸ਼ਹਿਰ ਦੀ 95 ਫੀਸਦੀ ਆਬਾਦੀ ਨੂੰ ਸੀਵਰੇਜ ਦੀ ਸੁਵਿਧਾ ਉਪਲਬਧ ਸੀ ਪਰ ਬਰਸਾਤੀ ਪਾਣੀ ਕਾਰਨ ਸੀਵਰ ਓਵਰਫਲੋਂ ਹੋ ਜਾਦਾ ਸੀ ਪਰ ਹੁਣ ਇਹ ਸਮੱਸਿਆ ਖਤਮ ਹੋ ਜਾਵੇਗੀ । ਵਿਧਾਇਕ ਸਰਾਰੀ ਨੇ ਕਿਹਾ ਕਿ 3 ਕਰੋੜ 13 ਲੱਖ ਦੀ ਲਾਗਤ ਨਾਲ 12 ਐਮਐਲਡੀ ਮੇਨ ਪੌਪਿਕ ਸਟੇਸ਼ਨ (ਡਿਸਪੋਜਲ ਵਰਕਸ) ਦਾ ਉਦਘਾਟਨ ਅਦਰਸ਼ ਨਗਰ ਵਿਖੇ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਕਰੀਬ ਛੇ ਮਹੀਨਿਆ ਵਿਚ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸੀਵਰੇਜ ਸਿਸਟਮ ਸੁਚਾਰੂ ਢੰਗ ਨਾਲ ਚੱਲਣ ਕਰਕੇ ਸੀਵਰੇਜ ਪ੍ਰੋਪਰ ਨਿਕਾਸੀ ਹੋਣੀ ਸ਼ੁਰੂ ਹੋ ਜਾਵੇਗੀ । ਪੀਣ ਵਾਲੇ ਪਾਣੀ ਦੀ ਗੱਲ ਕਰਦਿਆ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸ਼ਹਿਰ ਦੇ ਕੁਝ ਪੁਰਾਣੇ ਤੇ ਨਵੇਂ ਇਲਾਕਿਆ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸੀ ਅਤੇ ਇਹ ਇਲਾਕੇ ਪੀਣ ਵਾਲੇ ਪਾਣੀ ‘ ਤੋਂ ਵਾਝੇ ਸਨ ਇਹਨਾ ਸਾਰੇ ਇਲਾਕਿਆ ਵਿਚ ਵੀ 9.20 ਕਿਲੋਮੀਟਰ ਡੀਆਈ ਵਾਟਰ ਸਪਲਾਈ ਲਾਈਨਾ ਸੋ ਐਮਐਮ 6845 ਮੀਟਰ, 150 ਐਮਐਮ 1708 ਮੀਟਰ, ਅਤੇ 200 ਐਮਐਮ 653 ਮੀਟਰ ਵੱਖ -ਵੱਖ ਸਾਈਜਾ ਦੀਆ ਵਿਛਾਈਆ ਜਾਣਗੀਆ । ਵਿਧਾਇਕ ਸਰਾਰੀ ਨੇ ਦੱਸਿਆ ਕਿ ਇਨ੍ਹਾਂ ਇਲਾਕਿਆ ਵਿਚ ਲੋਕਾਂ ਨੂੰ ਘਰੇਲੂ ਵਾਟਰ ਕਨੈਕਸ਼ਨ ਲਗਾਉਣ ਲਈ ਤਿੰਨ ਕਰੋੜ ਦਸ ਲੱਖ ਰੁਪਏ ਦਾ ਅੰਮ੍ਰਿਤ ਸਕੀਮ ਤਹਿਤ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜਿਸ ਨਾਲ ਸ਼ਹਿਰ ਵਿਚ ਸਬੰਧਤ ਇਲਾਕਿਆ ਨੂੰ ਰੋਜ਼ਾਨਾ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋ ਸਕੇਗਾ ।