ਗੁਰੂਹਰਸਹਾਏ, 1 ਦਸੰਬਰ (ਗੁਰਮੀਤ ਸਿੰਘ )।ਗੁਰੂਹਰਸਹਾਏ ਸ਼ਹਿਰ ‘ਚ ਮਕਾਨ ਦੀ ਛੱਤ ਤੇ ਖੇਡ ਰਹੇ ਮਸੂਮ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਹਰਸਹਾਏ ਵਾਸੀ ਅਸ਼ੋਕ ਕੁਮਾਰ ਮੋਂਗਾ (ਕਸ਼ਮੀਰੀ ਮਨਿਆਰੀ ਵਾਲੇ) ਦੇ ਪੋਤਰਾ ਰਿਵਾਨ ਮੋਂਗਾ, ਜਿਸ ਦੀ ਮਕਾਨ ਦੀ ਛੱਤ ਤੋੰ ਹੇਠਾਂ ਡਿੱਗਣ ਨਾਲ ਹਾਲਤ ਗੰਭੀਰ ਹੋ ਗਈ, ਜਿਸ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਤਦ ਤੱਕ ਮਾਸੂਮ ਦਮ ਤੋੜ ਗਿਆ। ਮਾਸੂਮ ਦੀ ਮੌਤ ਬਾਅਦ ਸ਼ਹਿਰ ਸਮੇਤ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Related Posts
ਸਰਪੰਚ ਰਮੇਸ਼ ਕੁਮਾਰ ਨੌਜਵਾਨਾਂ ਨੂੰ ਖੇਡਾਂ ਲਈ ਕਰ ਰਹੇ ਪ੍ਰੇਰਿਤ
- Guruharsahailive
- November 15, 2024
- 0
ਗੁਰੂਹਰਸਹਾਏ ਦੇ ਪਿੰਡਾਂ ‘ਚ ਭਲਕੇ ਬਿਜਲੀ ਰਹੇਗੀ ਬੰਦ
- Guruharsahailive
- November 20, 2024
- 0
ਅਭਿਜੋਤ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਕਾਂਸੀ ਤਮਗਾ
- Guruharsahailive
- November 29, 2024
- 0