ਗੁਰੂਹਰਸਹਾਏ, 15 ਨਵੰਬਰ (ਗੁਰਮੀਤ ਸਿੰਘ)। ਗੁਰੂਹਰਸਾਏ ਦੇ ਸਿੱਖ ਸਨਾਤਮ ਧਰਮਸ਼ਾਲਾ ਵੱਡਾ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਪੁਰਬ ਦੇ ਰੂਪ ਵਿੱਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਉਦਯੋਗਪਤੀ ਰਮਿੰਦਰ ਸਿੰਘ ਆਵਲਾ ਪਰਿਵਾਰ ਨੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਅਤੇ ਲੰਗਰ ਦੀ ਸੇਵਾ ਵੀ ਉਹਨਾਂ ਵੱਲੋਂ ਕਰਵਾਈ ਗਈ। ਅੱਜ ਦੇ ਇਸ ਧਰਮਿਕ ਸਮਾਗਮ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਆਸ ਪਾਸ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਵਧਾਈ ਵੀ ਦਿੱਤੀ ਅਤੇ ਜਿਨਾਂ ਪਾਰਟੀ ਸਿੰਘਾਂ ਵੱਲੋਂ ਪਾਠ ਦੀ ਸੇਵਾ ਪਿਛਲੇ ਦਿਨਾਂ ਵਿੱਚ ਨਿਭਾਈ ਗਈ ਸੀ ਉਹਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ।
Related Posts
ਗੁਰੂਹਰਸਹਾਏ ਦੇ ਪਿੰਡਾਂ ‘ਚ ਭਲਕੇ ਬਿਜਲੀ ਰਹੇਗੀ ਬੰਦ
- Guruharsahailive
- November 20, 2024
- 0
ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਕਰਵਾਏ ਮੁਕਾਬਲੇ
- Guruharsahailive
- December 17, 2024
- 0