ਨਵਜਾਤ ਬੱਚੇ ਨੂੰ ਜਨਮ ਤੋਂ 28 ਦਿਨ ਤੱਕ ਬਿਮਾਰੀਆਂ ਲੱਗਣ ਦਾ ਖਤਰਾ ਜਿਆਦਾ ਹੁੰਦਾ: ਡਾ. ਗੁਰਪ੍ਰੀਤ

ਗੁਰੂਹਰਸਹਾਏ, 21 ਨਵੰਬਰ ( ਗੁਰਮੀਤ ਸਿੰਘ)। ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਜਿਲ੍ਹਾ ਟੀਕਾਕਰਣ ਅਫਸਰ ਡਾ. ਮੀਨਾਕਸ਼ੀ ਢੀਂਗਰਾ ਅਤੇ ਡਾ. ਕਰਨਵੀਰ ਕੌਰ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਗੁਰਪ੍ਰੀਤ ਕੰਬੋਜ ਓਰਲ ਐਂਡ ਮੈਗਸੀਲੋਫੈਸੀਅਲ ਸਰਜਨ ਦੀ ਰਹਿਨੁਮਾਈ ਹੇਠ ਰਾਸ਼ਟਰੀ ਨਵਜਾਤ ਸ਼ਿਸ਼ੂ ਦੀ ਦੇਖਭਾਲ ਸੰਬੰਧੀ ਸਲੱਮ ਏਰੀਆ ਇੰਦਰਾ ਕਲੋਨੀ ਮੰਡੀ ਗੁਰੂਹਰਸਹਾਏ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਡਾ.ਗੁਰਪ੍ਰੀਤ ਕੰਬੋਜ ਮੈਡੀਕਲ ਅਫਸਰ ਨੇ ਨਵਜਾਤ ਸਿਸ਼ੂ ਦੀਆਂ ਮਾਂਵਾਂ, ਗਰਭਵਤੀ ਔਰਤਾਂ ਅਤੇ ਹੋਰਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਭਾਰਤ ਦੇਸ਼ ਵਿੱਚ ਹਰ ਸਾਲ 15 ਤੋਂ 21 ਨਵੰਬਰ ਤੱਕ ਨਵਜਾਤ ਸਿਸ਼ੂ ਦੀ ਸਾਂਭ-ਸੰਭਾਲ ਹਫ਼ਤਾ ਮਨਾਇਆ ਜਾਂਦਾ ਹੈ, ਇਸ ਹਫ਼ਤੇ ਨੂੰ ਮਨਾਉਣ ਦਾ ਉਦੇਸ਼ ਬੱਚੇ ਦੇ ਬਚਾਅ ਅਤੇ ਵਿਕਾਸ ਲਈ ਨਵਜੰਮੇ ਬੱਚਿਆਂ ਦੀ ਦੇਖਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ । ਨਵਜਾਤ ਬੱਚੇ ਨੂੰ ਜਨਮ ਤੋਂ 28 ਦਿਨ ਤੱਕ ਬਿਮਾਰੀਆਂ ਲੱਗਣ ਦਾ ਖਤਰਾ ਜਿਆਦਾ ਹੁੰਦਾ ਹੈ । ਇਸ ਲਈ ਇਸ ਸਮੇਂ ਦੌਰਾਨ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜਰੂਰਤ ਹੁੰਦੀ ਹੈ । ਇਸ ਸਪਤਾਹ ਤਹਿਤ ਨਵ-ਜਾਤ ਸ਼ਿਸ਼ੂਆਂ ਦੀਆਂ ਮਾਵਾਂ ਨੂੰ ਬੱਚੇ ਦੀ ਦੇਖਭਾਲ ਅਤੇ ਪੂਰਨ ਟੀਕਾਕਰਣ ਕਰਵਾਉਣ ਲਈ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲ‍ਵਾ ਉਨ੍ਹਾਂ ਕਿਹਾ ਕਿ ਜੇਕਰ ਨਵ-ਜਾਤ ਸ਼ਿਸ਼ੂਆਂ ਵਿੱਚ ਲਗਾਤਾਰ ਬੁਖਾਰ 24 ਤੋਂ 48 ਘੰਟਿਆਂ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ, ਲਗਾਤਾਰ ਰੋਣਾ ਜਾਂ ਚਿੜਚਿੜਾਪਨ, ਮਾਂ ਦਾ ਦੁੱਧ ਨਾ ਪੀਣਾ, ਨਾੜੂ ਵਿੱਚ ਇਨਫੈਕਸ਼ਨ ਹੋਣਾ,ਦਸਤ ਜਾਂ ਉਲਟੀਆਂ ਲੱਗ ਜਾਣਾ, ਅਨਿਯਮਿਤ ਮਲ-ਮੂਤਰ ਆਉਣਾ ਅਜਿਹੇ ਲੱਛਣ ਨਜ਼ਰ ਆਉਣ ਤੇ’ਤੁਰੰਤ ਨੇੜਲੇ ਖੇਤਰ ਦੇ ਸਰਕਾਰੀ ਸਿਹਤ ਕੇਂਦਰ ਤੇ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਤੁਰੰਤ ਇਲਾਜ ਸ਼ੁਰੂ ਕਰਵਾਇਆ ਜਾਵੇ । ਇਸ ਤੋਂ ਇਲਾਵਾ ਬਿੱਕੀ ਕੌਰ ਬੀ.ਈ.ਈ ਨੇ ਬੱਚਿਆਂ ਦੇ ਰੁਟੀਨ ਟੀਕਾਕਰਣ ਕਰਵਾਉਣ, 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਅਤੇ ਬਾਅਦ ਵਿੱਚ ਓਪਰੀ ਖੁਰ‍ਾਕ ਸੁਰੂ ਕਰਨ ਲਈ ਸਮਝਾਇਆ, ਬੱਚੇ ਦੀ ਸਾਫ- ਸਫ਼ਾਈ ਦਾ ਖਾਸ ਖਿਆਲ ਰੱਖਣ ਆਦਿ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਤੀਸ਼ ਕੁਮਾਰ ਮਲਟੀਪਰਪਜ ਹੈਲਥ ਵਰਕਰ, ਆਸ਼ਾ ਸੋਨੂੰ ਅਤੇ ਇਲਾਕਾ ਵਾਸੀ ਹਾਜ਼ਰ ਰਹੇ ।

Share it...

Leave a Reply

Your email address will not be published. Required fields are marked *