ਗੁਰੂਹਰਸਹਾਏ, 28 ਨਵੰਬਰ ( ਗੁਰਮੀਤ ਸਿੰਘ) । ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਕਰਨਵੀਰ ਕੌਰ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਰਾਸ਼ਟਰੀ ਪੇਟ ਦੇ ਕੀੜਿਆਂ ਦੀ ਮੁਕਤੀ ਸੰਬੰਧੀ ਦਿਵਸ ਮਨਾਇਆ ਗਿਆ । ਇਸ ਮੌਕੇ ਡਾ. ਗੁਰਪ੍ਰੀਤ ਕੰਬੋਜ ਓਰਲ ਮੈਗਸੀਲੋਫੈਸੀਅਲ ਸਰਜਨ ਕਮ ਨੋਡਲ ਅਫਸਰ ਨੇ ਆਂਗਣਵਾੜੀ ਸ਼ੈਟਰ ਇੰਦਰਾ ਕਲੋਨੀ ਵਿਖੇ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਸਾਰੇ 1-19 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਸਰਕਾਰ ਦੁਆਰਾ ਮੁਫ਼ਤ ਐਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਜਾ ਰਹੀਆਂ ਹਨ । ਜੇਕਰ ਕਿਸੇ ਬੱਚੇ ਦੇ ਪੇਟ ਵਿੱਚ ਕੀੜੇ ਹੋਣ ਤਾਂ ਬੱਚਿਆਂ ਦੇ ਸਹੀ ਵਾਧਾ ਤੇ ਵਿਕਾਸ ਵਿੱਚ ਰੁਕਾਵਟ, ਕੁਪੋਸ਼ਣ, ਅਨੀਮੀਆ, ਸੁਸਤ ਰਹਿਣਾ, ਪੜ੍ਹਾਈ ਵਿੱਚ ਮਨ ਦਾ ਨਾ ਲੱਗਣਾ, ਭਾਰ ਘੱਟਣਾ, ਭੁੱਖ ਨਾ ਲੱਗਣਾ ਆਦਿ ਤਕਲੀਫ਼ਾਂ ਹੋ ਸਕਦੀਆਂ ਹਨ । ਪੇਟ ਵਿੱਚ ਕੀੜੇ ਹੋਣ ਦਾ ਮੁੱਖ ਕਾਰਨ ਨੰਗੇ ਪੈਰੀਂ ਘੁੰਮਣਾ, ਖੁੱਲ੍ਹੇ ਵਿੱਚ ਸ਼ੋਅਚ ਜਾਣਾ ਅਤੇ ਪਖਾਨੇ ਦੀ ਵਰਤੋਂ ਨਾ ਕਰਨਾ, ਨਹੁੰ ਨਾ ਕੱਟਣਾ, ਆਪਣੀ ਅਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਖਿਆਲ ਨਾ ਰੱਖਣਾ ਆਦਿ ਹੋ ਸਕਦੇ ਹਨ । ਇਸ ਲਈ ਖਾਣਾ ਖਾਣ ਤੋਂ ਪਹਿਲਾ ਅਤੇ ਪਖਾਨਾ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਏ ਜਾਣ। ਬਿੱਕੀ ਕੌਰ ਬੀ.ਈ.ਈ ਨੇ ਕਿਹਾ ਕਿ ਐਲਬੈਂਡਾਜੋਲ ਦੀ ਗੋਲੀ ਖਾਣਾ ਖਾਣ ਤੋਂ ਬਾਅਦ ਚਬਾ ਕੇ ਖਾਧੀ ਜਾਵੇ । ਜੋ ਬੱਚੇ ਕਿਸੇ ਵੀ ਕਾਰਨ ਕਰਕੇ ਨੈਸ਼ਨਲ ਡੀ ਵਰਮਿੰਗ ਡੇ ਵਾਲੇ ਦਿਨ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ 5 ਦਸੰਬਰ ਨੂੰ ਮੋਪ-ਅਪ ਦਿਵਸ ਤੇ ਐਲਬੈਂਡਾਜੋਲ ਗੋਲੀ ਖੁਆਈ ਜਾਵੇਗੀ । ਇਸ ਮੌਕੇ ਬਕਸੋ ਰਾਣੀ ਏ.ਐਨ.ਐਮ, ਸਤੀਸ਼ ਕੁਮਾਰ ਮਲਟੀਪਰਪਜ ਹੈਲਥ ਵਰਕਰ, ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ ਆਦਿ ਹਾਜ਼ਰ ਰਹੇ ।
Related Posts
ਗੁਰੂਪੁਰਬ ਮੌਕੇ ਪੀ.ਬੀ.ਜੀ ਵਾਲਫੇਅਰ ਸੁਸਾਇਟੀ ਨੇ ਲਗਾਇਆ ਵਿਸ਼ਾਲ ਖੂਨ ਦਾਨ ਕੈਂਪ
- Guruharsahailive
- November 14, 2024
- 0