ਫਿਰੋਜ਼ਪੁਰ, 28 ਨਵੰਬਰ ( ਰਜਿੰਦਰ ਕੰਬੋਜ਼) – ਫਿਰੋਜ਼ਪੁਰ ਤੋਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ ਵਿੱਚ ਪੱਤਰਕਾਰੀ ਕਰਦੇ ਆ ਰਹੇ ‘ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ’ ਦੇ ਸੀਨੀਅਰ ਮੈਂਬਰ ਸਤਬੀਰ ਬਰਾੜ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਜੀਜਾ ਸ.ਜਸਮੇਰ ਸਿੰਘ ਖੋਸਾ ( ਰਿਟਾਇਰਡ ਅਧਿਆਪਕ) ਦੀ ਹਾਦਸੇ ਵਿਚ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਸਤਲੁਜ ਪ੍ਰੈਸ ਕਲੱਬ ਫਿਰੋਜਪੁਰ ਦੇ ਸਮੂਹ ਮੈਂਬਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਓਹਨਾ ਕਿਹਾ ਕਿ ਜਸਮੇਰ ਸਿੰਘ ਖੋਸਾ ਨੇਕ ਰੂਹ ਅਤੇ ਇਮਾਨਦਾਰ ਇਨਸਾਨ ਸਨ ਜਿੰਨਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ. ਜਸਮੇਰ ਸਿੰਘ ਖੋਸਾ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 1 ਦਸੰਬਰ ਨੂੰ ਖਾਲਸਾ ਗੁਰੂਦੁਆਰਾ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ।