ਪਿੰਡ ਲਾੜੀਆਂ ਦੀ ਨਵੀਂ ਪੰਚਾਇਤ ਨੇ ਗੁਰੂ ਘਰ ਸਮਾਗਮ ਕਰਾ ਕੀਤਾ ਸ਼ੁਕਰਾਨਾ

ਗੁਰੂਹਰਸਹਾਏ, 21 ਨਵੰਬਰ ( ਗੁਰਮੀਤ ਸਿੰਘ ) ਨਵੀਆਂ ਬਣੀਆਂ ਪੰਚਾਇਤਾਂ ਵੱਲੋਂ ਪਿੰਡਾਂ ਦੇ ਲੋਕਾਂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਹਲਕਾ ਗੁਰੂਹਰਸਹਾਏ ਦੇ ਪਿੰਡ ਮੇਘਾ ਪੰਜ ਗਰਾਈ ਲਾੜਿਆਂ ਦੀ ਪੰਚਾਇਤ ਨੇ ਗੁਰੂ ਘਰ ਸ਼੍ਰੀ ਆਖੰਡ ਪਾਠ ਰਖਵਾ ਕੀਰਤਨ ਕਰ ਵਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਧਰਮਪਤਨੀ ਸਰਦਾਰਨੀ ਚਰਨਜੀਤ ਕੌਰ ਪੁੱਜੇ। ਉਨਾਂ ਨੇ ਨਵੀ ਬਣੀ ਪੰਚਾਇਤ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਗੁਰੂ ਘਰ ਦਾ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਿੰਡ ਦੇ ਨਵੇਂ ਬਣੇ ਸਰਪੰਚ ਹਰਮੇਸ਼ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਸਾਰੇ ਪਿੰਡ ਦਾ ਧੰਨਵਾਦ ਕੀਤਾ ਅਤੇ ਕਿਹਾ ਗੁਰੂ ਘਰ ਤੋ ਉਟ ਆਸਰਾ ਲੈਅ ਚੱਲੇ ਸੀ ਜਿੱਤ ਮਿਲ਼ੀ ਅੱਜ ਗੁਰੂ ਘਰ ਦਾ ਸ਼ੁਕਰਾਨਾ ਕਰ ਰਹੇ ਹਾ।

Share it...

Leave a Reply

Your email address will not be published. Required fields are marked *