ਜ਼ਮੀਨੀ ਵਿਵਾਦ ਦੇ ਚੱਲਦਿਆਂ ਛਾਂਗਾ ਰਾਏ ਉਤਾੜ ‘ਚ ਇਕ ਪਰਿਵਾਰ ‘ਤੇ ਹੋਇਆ ਜਾਨਲੇਵਾ ਹਮਲਾ

ਗੁਰੂਹਰਸਹਾਏ, 21 ਨਵੰਬਰ( ਗੁਰਮੀਤ ਸਿੰਘ ) । ਹਲਕਾ ਗੁਰੂਹਰਸਾਹਏ ਦੇ ਪਿੰਡ ਛਾਂਗਾ ਰਾਏ ਉਤਾੜ ਵਿੱਚ ਬੀਤੀ ਰਾਤ ਕੁਝ ਹਮਲਾਵਰ ਲੋਕਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਕਿਸੇ ਰੰਜਿਸ਼ ਤਹਿਤ ਘਰ ਦੀ ਭੰਨਤੋੜ ਕੀਤੀ ਗਈ ਇੱਟਾ ਰੋੜਾ ਤਲਵਾਰ ਚਲਾਈਆਂ ਗਈਆਂ, ਜਦ ਕਿ ਪਰਿਵਾਰਕ ਮੈਂਬਰਾਂ ਨੇ ਘਰ ਦੀ ਛੱਤ ਉੱਤੇ ਚੜ ਆਪਣੀ ਜਾਨ ਬਚਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਿਸੇ ਪਿੰਡ ਦੇ ਹੀ ਵਿਅਕਤੀ ਨਾਲ ਜਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਦੀ ਰੰਜਿਸ਼ ਵਜੋਂ ਉਕਤ ਵਿਅਕਤੀਆਂ ਨੇ ਕਈ ਹੋਰ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਤੇ ਘਰ ਦੇ ਵਿੱਚ ਪਏ ਕੁਝ ਸਮਾਨ ਨੂੰ ਵੀ ਸਾੜ ਦਿੱਤਾ, ਇੱਟਾ ਰੋੜਾ ਚਲਾ ਤੇ ਤਲਵਾਰਾਂ ਚਲਾਈਆਂ ਗਈਆਂ ਤੇ ਘਰ ਦੇ ਸ਼ੀਸ਼ੇ ਵੀ ਤੋੜੇ ਗਏ । ਇਹ ਘਟਨਾ ਵਾਪਰਨ ਤੋਂ ਬਾਅਦ ਥਾਣਾ ਗੁਰੂਹਰਸਹਾਏ ਦੀ ਪੁਲਿਸ ਦੇ ਏਐਸਆਈ ਤਿਰਲੋਕ ਸਿੰਘ ਮੌਕੇ ਤੇ ਪੁੱਜੇ ਉਹਨਾਂ ਨੇ ਪੀੜਤਾਂ ਦੇ ਬਿਆਨ ਲਏ ਅਤੇ ਕਿਹਾ ਕਿ ਇਸ ਦੀ ਤਫਤੀਸ਼ ਕਰ ਰਹੇ ਆ ਤੇ ਬਹੁਤ ਜਲਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share it...

Leave a Reply

Your email address will not be published. Required fields are marked *