ਗੁਰੂਹਰਸਹਾਏ, 24 ਨਵੰਬਰ ( ਗੁਰਮੀਤ ਸਿੰਘ )। ਗੁਰੂਹਰਸਹਾਏ ਸ਼ਹਿਰ ਦੀ ਰੇਲਵੇ ਪਾਰਕ ਦੀ ਕੰਧ ‘ਤੇ ਲੱਗੀਆਂ ਚੋਰਾਂ ਵੱਲੋਂ ਗਰੀਲਾ ਚੋਰੀ ਕਰ ਲਈਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਾਸ ਗਲਹੋਤਰਾ, ਅਮਿਤ ਅਰੋੜਾ, ਲੱਕੀ ਬੇਦੀ, ਸੁਰਿੰਦਰ ਸ਼ਰਮਾ, ਅਜਮੇਰ ਸੋਢੀ ਅਤੇ ਹੋਰ ਪਾਰਕ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਸ਼ਨੀਵਾਰ ਦੀ ਸਵੇਰੇ ਜਦ ਸੈਰ ਕਰਨ ਰੇਲਵੇ ਪਾਰਕ ਵਿੱਚ ਆਏ ਤਾਂ ਉਹਨਾਂ ਨੇ ਦੇਖਿਆ ਕਿ ਪਾਰਕ ਦੀ ਕੰਧ ਤੇ ਲੱਗੀਆਂ ਗਰੀਲਾ ਗਾਇਬ ਸਨ । ਉਹਨਾਂ ਵੱਲੋਂ ਇਸ ਗਰਿਲਾ ਸਬੰਧੀ ਪਾਰਕ ਦੇ ਬਾਹਰ ਅਤੇ ਆਸ ਪਾਸ ਕਾਫੀ ਭਾਲ ਕੀਤੀ ਲੇਕਿਨ ਗਰੀਲਾ ਨਹੀਂ ਲੱਭੀਆਂ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਗਰਿੱਲਾ ਬੀਤੀ ਰਾਤ ਸਮੇਂ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ । ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕ ਦੀਆਂ ਚੋਰੀ ਹੋਈਆਂ ਗਰਿੱਲਾ ਬਰਾਮਦ ਕੀਤੀਆਂ ਜਾਣ ਅਤੇ ਚੋਰਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ । ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਵਾਸੀਆਂ ਵੱਲੋਂ ਜੋ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਸ ਤੇ ਪੁਲਿਸ ਪ੍ਰਸ਼ਾਸਨ ਕਿੰਨੀ ਕੁ ਕਾਰਵਾਈ ਕਰਦੀ ਹੈ ਜਾਂ ਉਕਤ ਚੋਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਫਿਲਹਾਲ ਸ਼ਹਿਰ ਵਿੱਚ ਇਸੇ ਤਰ੍ਹਾਂ ਦੀਆਂ ਲਗਾਤਾਰ ਚੋਰੀਆਂ ਹੁੰਦੀਆਂ ਰਹਿਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਕਿਉੰਕਿ ਗੁਰੂਹਰਸਹਾਏ ਲਾਈਵ ਦੀ ਹਮੇਸ਼ਾ ਹੀ ਪਹਿਲ ਰਹਿੰਦੀ ਹੈ ਕਿ ਉਕਤ ਚੋਰਾਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਤੇ ਚੋਰਾਂ ਨੂੰ ਫੜਾਉਣ ਦੇ ਵਿੱਚ ਪੁਲਿਸ ਦੀ ਮਦਦ ਕੀਤੀ ਜਾਵੇ ਅਤੇ ਗੁਰੂਹਰਸਹਾਏ ਲਾਈਵ ਦੀ ਟੀਮ ਹਮੇਸ਼ਾ ਹੀ ਇਹਨਾਂ ਚੋਰਾਂ ਨੂੰ ਫੜਾਉਣ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ।?
Related Posts
ਗੁਰੂਹਰਸਹਾਏ ‘ਚ ਸਕੂਲ ਦੇ ਬਾਹਰੋਂ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ
- Guruharsahailive
- November 23, 2024
- 0
ਪੁਲਿਸ ਨੇ ਕਾਬੂ ਕੀਤੇ ਚੋਰੀ ਦੇ ਸਮਾਨ ਸਮੇਤ ਦੋ ਮੁਲਜ਼ਮ
- Guruharsahailive
- November 15, 2024
- 0