ਗੁਰੂਹਰਸਹਾਏ, 23 ਨਵੰਬਰ (ਗੁਰਮੀਤ ਸਿੰਘ)। ਗੁਰੂਹਰਸਾਏ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਚੋਰਾਂ ਵੱਲੋਂ ਹੁਣ ਸਕੂਲ ਆੱਫ ਐਮੀਨੈਂਸ, ਗੁਰੂਹਰਸਹਾਏ ਦੇ ਬਾਹਰ ਵਿਦਿਆਰਥੀ ਦਾ ਖੜਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਮਹੰਤਾ ਦੇ ਸਰਪੰਚ ਸ਼ਰਨਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਸਕੂਲ ਮੋਟਰਸਾਈਕਲ ਲੈ ਕੇ ਆਉਂਦੇ ਹਨ ਹਰ ਰੋਜ਼ ਤਹ੍ਹਾਂ ਸਕੂਲ ਦੇ ਬਾਹਰ ਪਾਰਕਿੰਗ ਦੇ ਵਿੱਚ ਜਿਵੇਂ ਮੋਟਰਸਾਈਕਲ ਖੜਦੇ ਹਨ ਉਥੇ ਹੀ ਉਹਨਾਂ ਨੇ ਮੋਟਰਸਾਇਕਲ ਖੜਾ ਕੀਤਾ ਸੀ ਪਰ ਚੋਰਾਂ ਵੱਲੋਂ ਅੱਜ ਉਸ ਨੂੰ ਚੋਰੀ ਕਰ ਲਿਆ ਗਿਆ ਹੈ, ਜਿਸ ਦੀ ਘਟਨਾ ਸੀਸੀ ਟੀਵੀ ਫੁਟੇਜ ਦੇ ਵਿੱਚ ਸਾਹਮਣੇ ਆਈ ਹੈ ਕਿ ਚੋਰ ਕਿਸ ਤਰੀਕੇ ਮੋਟਰਸਾਇਕਲ ਚੋਰੀ ਕਰਕੇ ਲਜਾ ਰਹੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹ। ਉਹਨਾਂ ਦਾ ਮੋਟਰਸਾਈਕਲ ਜਰੂਰ ਤੋਂ ਜਲਦ ਲੱਭ ਕੇ ਦਿੱਤਾ ਜਾਵੇ। ਉਹਨਾਂ ਨੇ ਲਿਖਤੀ ਦਰਖਾਸਤ ਵੀ ਥਾਣਾ ਗੁਰੂਹਰਸਹਾਏ ਨੂੰ ਦਿੱਤੀ ਅਤੇ ਨਾਲ ਸੀ ਸੀ ਟੀਵੀ ਫੁਟੇਜ ਵੀ ਦਿਖਾਈ