ਨਸ਼ਾ ਤਸਕਰਾਂ ਵੱਲੋ ਡਰੋਨ ਰਾਹੀਂ ਪਾਕਿਸਤਾਨ ਤੋੰ ਮੰਗਵਾਈ ਹੈਰੋਇਨ ਜਲਾਲਾਬਾਦ ਪੁਲਿਸ ਵੱਲੋਂ ਬਰਾਮਦ

ਫਾਜਿਲਕਾ: 6 ਦਸੰਬਰ (ਲਖਵੀਰ ਸਿੰਘ )।

ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲ‍ਾਈ ਵਿਸ਼ੇਸ਼ ਮੁਹਿੰਮ

ਤਹਿਤ ਸੀਨੀਅਰ ਅਫਸਰਾਨ ਦੀ ਨਿਗਰਾਨੀ ਹੇਠ ਐਸ.ਆਈ ਗੁਰਤੇਜ ਸਿੰਘ, ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਦੀ ਟੀਮ ਜਦ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਸ ਅੱਡਾ ਸੋਹਣਾ ਸਾਂਦੜ ਮੌਜੂਦ ਸੀ ਤਾਂ ਮੁਖਬਰ ਖਾਸ ਪਾਸੋ ਇਤਲਾਹ ਮਿਲੀ ਕਿ ਨਵਦੀਪ ਸਿੰਘ ਉਰਫ ਲਵਲੀ ਪੁੱਤਰ ਬਿੰਦਰ ਸਿੰਘ ਵਾਸੀ ਇਸਮਾਈਲ ਖਾਂ ਥਾਣਾ ਸਦਰ ਫਿਰੋਜਪੁਰ ਅਤੇ ਬੱਬੂ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਸਵਾਇਆ ਰਾਏ ਹਿਠਾੜ ਥਾਣਾ ਗੁਰੂਹਰਸਹਾਏ ਫਿਰੋਜਪੁਰ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਪਾਕਿਸਤਾਨ ਤੋ ਡਰੋਨ ਰਾਂਹੀ ਹੈਰੋਇਨ ਮੰਗਵਾਉਣ ਦਾ ਕੰਮ ਕਰਦੇ ਹਨ।

ਇਤਲਾਹ ਠੋਸ ਹੋਣ ਕਰਕੇ ਨਾਨਕ ਨਗਰ ਅਤੇ ਮੋਹਰ ਸਿੰਘ ਵਾਲਾ ਉਰਫ ਧਰਮੂ ਵਾਲਾ ਦੇ ਟੀ-ਪੁਆਇੰਟ ਪਰ ਨਾਕਾਬੰਦੀ ਕੀਤੀ ਗਈ ਤਾਂ ਜਤਿੰਦਰ ਸਿੰਘ ਉਪ ਕਪਤਾਨ ਪੁਲਿਸ, ਸਬ ਡਵੀਜਨ ਜਲਾਲਾਬਾਦ ਜੀ ਦੀ ਹਾਜਰੀ ਵਿਚ ਗੱਡੀ ਨੰਬਰ PB-10JG-6259 Hyundai Alcazar ਨੂੰ ਚੈਕਿੰਗ ਦੌਰਾਨ ਰੋਕਿਆ ਗਿਆ ਤਾਂ ਨਵਦੀਪ ਸਿੰਘ ਉਰਫ ਲਵਲੀ ਅਤੇ ਬੱਬੂ ਸਿੰਘ ਉਕਤਾਨ ਨੂੰ ਕਾਬੂ ਕੀਤਾ ਗਿਆ।

ਉਕਤ ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਵਿਚੋ 511 ਗ੍ਰਾਮ ਹੈਰੋਇਨ, 01 ਪਿਸਟਲ 30 ਬੋਰ MADE IN CHINA By Norinco, 01 ਮੈਗਜੀਨ ਅਤੇ 01 ਜਿੰਦਾ ਰੌਂਦ ਬ੍ਰਾਮਦ ਕੀਤਾ ਗਿਆ। ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 125 ਮਿਤੀ 05-12-2024 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਅਤੇ 25/54/59 ਆਰਮਜ਼ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਨਵਦੀਪ ਸਿੰਘ ਉਰਫ ਲਵਲੀ ਦੇ ਖਿਲਾਫ ਪਹਿਲਾਂ ਵੀ ਇਕ ਮੁਕੱਦਮਾਂ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਹੈ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋ ਬੈਕਵਾਰਡ ਅਤੇ ਫਾਰਵਰਡ ਲਿੰਕ ਸਬੰਧੀ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Share it...

Leave a Reply

Your email address will not be published. Required fields are marked *