ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ 62ਵਾਂ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ

ਫਿਰੋਜ਼ਪੁਰ , 6 ਦਸੰਬਰ ( ਰਜਿੰਦਰ ਕੰਬੋਜ਼) । ਸੰਸਥਾ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ 62ਵਾਂ ਸਥਾਪਨਾ ਦਿਵਸ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਹੈਡ ਕੁਆਟਰ ਫਿਰੋਜਪੁਰ ਵਿਖੇ ਮਨਾਇਆ ਗਿਆ।ਇਸ ਮੌਕੇ ਅਨਿਲ ਕੁਮਾਰ ਪਰੂਥੀ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ ਫਿਰੋਜਪੁਰ ਵੱਲੋ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੂਰਮੂ,ਪ੍ਰਧਾਨ ਮੰਤਰੀ ਨਰੇਂਦਰ ਮੋਦੀ , ਅਮਿਤ ਸਾਹ ਗ੍ਰਹਿ ਮੰਤਰੀ,ਹੋਮ ਸੈਕਟਰੀ ਭਾਰਤ ਸਰਕਾਰ ਵਿਵੇਕ ਸ਼੍ਰੀਵਾਸਤਵਾ ਡਾਇਰੈਕਟਰ ਸਿਵਲ ਡਿਫੈਂਸ ਭਾਰਤ ਸਰਕਾਰ ਅਤੇ ਸ਼ੰਜੀਵ ਕਾਲੜਾ ਆਈ.ਪੀ.ਐਸ ਸ਼ਪੈਸ਼ਲ ਡੀ.ਜੀ.ਪੀ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਵੱਲੋਂ ਭੇਜੇ ਗਏ ਵਧਾਈ ਸੰਦੇਸ਼ ਪੜ ਕੇ ਸੁਣਾਏ ਗਏ ਅਤੇ ਸਮੂਹ ਹੋਮ ਗਾਰਡਜ ਅਤੇ ਸਿਵਲ ਡਿਫੈਸ ਅਧਿਕਾਰੀਆ/ਕਰਮਚਾਰੀਆਂ ਅਤੇ ਵਲੰਟੀਅਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਇਸ ਮੌਕੇ ਤੇ ਸਿਵਲ ਡੀਫੈਂਸ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਪ੍ਰੇਮ ਨਾਥ ਸ਼ਰਮਾ ਡਿਪਟੀ ਚੀਫ ਵਾਰਡਨ, ਅਰੂਨ ਸ਼ਰਮਾ ਪੋਸਟ ਵਾਰਡਨ, ਰਜੇਸ਼ ਕੁਮਾਰ ਪੋਸਟ ਵਾਰਡਨ ਅਤੇ ਰਜਿੰਦਰ ਕ੍ਰਿਸ਼ਨ ਜਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ ਫਿਰੋਜਪੁਰ, ਵਕੀਲ ਸਿੰਘ ਉਪ ਬਟਾਲੀਅਨ ਕਮਾਂਡਰ ਫਿਰੋਜਪੁਰ ਨੂੰ ਅੱਛੀਆ ਸੇਵਾਵਾ ਬਦਲੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਡਿਊਟੀ ਸਥਾਨਾਂ ਤੇ ਡਿਊਟੀ ਕਰ ਰਹੇ ਸਮੂਹ ਪੰਜਾਬ ਹੋਮਗਾਰਡ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਵੀ ਉੱਚ ਪੱਧਰੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸਟੇਜ਼ ਸੈਕਟਰੀ ਦੀ ਡਿਊਟੀ ਕੰਪਨੀ ਕਮਾਂਡਰ ਪਰਮਿੰਦਰ ਸਿੰਘ ਬਾਠ ਵੱਲੋ ਨਿਭਾਈ ਗਈ, ਪਰਮਿੰਦਰ ਸਿੰਘ ਥਿੰਦ ਚੀਫ ਵਾਰਡਨ ਵੱਲੋ ਆਪਣੇ ਸੰਬੋਧਨ ਵਿੱਚ ਪੰਜਾਬ ਹੋਮਗਾਰਡ ਦੇ ਜਵਾਨਾਂ ਦੀ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਜਵਾਨਾ ਨੂੰ ਸਥਾਪਨਾ ਦਿਵਸ ਦੀਆ ਸ਼ੁੱਭ ਕਾਮਨਾਵਾਂ ਦਿੱਤੀਆ, ਇਸ ਮੋਕੇ ਤੇ ਹੋਮਗਾਰਡ ਜਵਾਨਾਂ ਨੂੰ ਵਧੀਆ ਡਿਊਟੀਆਂ ਬਦਲੇ ਪ੍ਰਸੰਸਾ ਪੱਤਰ ਭੇੰਟ ਕੀਤੇ ਗਏ ਅਤੇ ਉਹਨਾਂ ਜਵਾਨਾਂ ਦੀ ਹੋਸਲਾ ਅਫਜਾਈ ਕੀਤੀ ਗਈ।

Share it...

Leave a Reply

Your email address will not be published. Required fields are marked *