ਫਿਰੋਜ਼ਪੁਰ, 15 ਨਵੰਬਰ (ਰਜਿੰਦਰ ਕੰਬੋਜ਼) ਥਾਣਾ ਕੁਲਗੜ੍ਹੀ ਦੇ ਮੁੱਖ ਅਫਸਰ ਇੰਸਪੈਕਟਰ ਗੁਰਮੀਤ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਪਾਰਟੀ ਵੱਲੋ ਚੋਰੀ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਕੋਲੋਂ 07 ਕੜੇ (ਚੱਕਰ) ਵਜਨੀ ਕਰੀਬ 65/65 ਕਿਲੋ, 2 ਬੈਟਰੀਆਂ ਵੀ ਬਰਾਮਦ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਕੁਲਗੜ੍ਹੀ ਨੇ ਦੱਸਿਆ ਕਿ ਹੋਲ ਗੁਰਦਰਸ਼ਨ ਸਿੰਘ ਥਾਣਾ ਕੁਲਗੜੀ ਨੇ ਸਮੇਤ ਪੁਲਿਸ ਪਾਰਟੀ ਦੇ ਸੰਜੂ ਉਰਫ ਲਾਲੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਬਸਤੀ ਆਵਾ ਵਾਲੀ ਫਿਰੋਜਪੁਰ ਸ਼ਹਿਰ ਅਤੇ ਬਿੱਟੂ ਪੁੱਤਰ ਜੰਗ ਵਾਸੀ ਬਸਤੀ ਭੱਟੀਆਂ ਵਾਲੀ ਫਿਰੋਜਪੁਰ ਸ਼ਹਿਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੇ ਇੱਕ ਚੋਰੀਸ਼ੁਦਾ ਮੋਟਰਸਾਈਕਲ, 07 ਕੜੇ (ਚੱਕਰ) ਵਜਨੀ ਕਰੀਬ 65/65 ਕਿਲੋ, 02 ਟੁੱਟੀਆਂ ਬੈਟਰੀਆਂ ਬ੍ਰਾਮਦ ਕੀਤੀਆਂ ਹਨ, ਜਿਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।