ਗੁਰੂਹਰਸਹਾਏ, 15 ਨਵੰਬਰ ( ਗੁਰਮੀਤ ਸਿੰਘ )। ਅੱਜ ਦੇ ਕਲਯੁੱਗ ਦੇ ਵਿੱਚ ਜਿੱਥੇ ਆਮ ਲੋਕ ਸਵਾਰਥੀ ਹੋ ਗਏ ਨੇ ਉੱਥੇ ਹੀ ਕਈ ਲੋਕ ਅਜੇ ਵੀ ਇਮਾਨਦਾਰੀ ਤੇ ਖੜ੍ਹੇ ਹਨ। ਇੱਕ ਨਵੀਂ ਮਿਸਾਲ ਇਮਾਨਦਾਰੀ ਦੀ ਦੇਖਣ ਉਸ ਸਮੇਂ ਸਾਹਮਣੇ ਆਈ ਜਦ ਪਿੰਡ ਮੇਘਾ ਰਾਏ ਦੇ ਮਲਕੀਤ ਸਿੰਘ ਅਤੇ ਉਸ ਦਾ ਭਰਾ ਗੋਲੂ ਕਾ ਮੋੜ ਆਪਣੇ ਕੰਮ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦਾ ਮੋਬਾਇਲ ਡਿੱਗ ਗਿਆ ਅਤੇ ਉਹ ਡਿੱਗੇ ਹੋਏ ਮੋਬਾਇਲ ਫੋਨ ਤੇ ਵਾਰ-ਵਾਰ ਰਿੰਗ ਲਗਾ ਰਹੇ ਸਨ ਤੇ ਇਹ ਮੋਬਾਇਲ ਫੋਨ ਗੋਲੂ ਕਾ ਮੋੜ ਦੇ ਵਾਸੀ ਸੰਦੀਪ ਕੁਮਾਰ ਥਿੰਦ ਦੇ ਹੱਥ ਲੱਗ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕਰ ਦਿੱਤਾ। ਇਸ ਮੌਕੇ ਗੱਲਬਾਤ ਦੌਰਾਨ ਸੰਦੀਪ ਥਿੰਦ ਨੇ ਦੱਸਿਆ ਕਿ ਉਹ ਸੈਰ ਤੇ ਨਿਕਲੇ ਸਨ ਅਤੇ ਉਹਨਾਂ ਨੇ ਮੋਬਾਇਲ ਫੋਨ ਡਿੱਗਿਆ ਦੇਖਿਆ ਤੇ ਉਤੇ ਰਿੰਗ ਵੱਜ ਰਹੀ ਸੀ ਅਤੇ ਚੱਕਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਫੋਨ ਕੀਤਾ ਕਿ ਮੈਂ ਇਸ ਜਗ੍ਹਾ ਤੇ ਖੜਾ ਤੁਸੀਂ ਆ ਕੇ ਮੇਰੇ ਕੋਲ ਆਪਣਾ ਮੋਬਾਇਲ ਲੈ ਸਕਦੇ ਹੋ ਜਦ ਸੰਦੀਪ ਥਿੰਦ ਦ ਨੇ ਮਲਕੀਤ ਸਿੰਘ ਨੂੰ ਮੋਬਾਇਲ ਵਾਪਸ ਕੀਤਾ ਤਾਂ ਮਲਕੀਤ ਹੋਰਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਡਾ ਜ਼ਰੂਰੀ ਡਾਟਾ ਤੇ ਇਸ ਦੇ ਵਿੱਚ ਹੋਰ ਜ਼ਰੂਰੀ ਨੰਬਰ ਸਨ ਤੇ ਮਲਕੀਤ ਨੇ ਕਿਹਾ ਸਾਰੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਜੇਕਰ ਕਿਸੇ ਦੀ ਕੋਈ ਵਸਤੂ ਲੱਭਦੀ ਹੈ ਤਾਂ ਉਸ ਨੂੰ ਜ਼ਰੂਰ ਉਸਦੇ ਮਾਲਕ ਨੂੰ ਵਾਪਸ ਕਰ ਦਿੱਤੀ ਜਾਵੇ ਕਿਉਂਕਿ ਉਸ ਵਿੱਚ ਉਸ ਦੀ ਜ਼ਰੂਰੀ ਨੰਬਰ ਜਾਂ ਹੋਰ ਡਾਟਾ ਹੋ ਸਕਦਾ ਹੈ।
Related Posts
ਡੀ. ਜੀ. ਪੀ. ਵਲੋਂ ਪਰਸ਼ੋਤਮ ਸਿੰਘ ਬੱਲ ਨੂੰ ਐਸ. ਪੀ. ਬਣਨ ਤੇ ਲਗਾਈ ਫ਼ੀਤੀ
- ruhaniwebdesign
- October 25, 2024
- 0
ਗੁਰੂਹਰਸਹਾਏ ਦੇ ਵਾਰਡ 15 ਦੀ ਐਮਸੀ ਚੋਣ ਲਈ 6 ਨਾਮਜ਼ਦਗੀਆਂ ਦਾਖਲ
- Guruharsahailive
- December 12, 2024
- 0
ਬਿਜਲੀ ਮੁਲਾਜ਼ਮਾਂ ਵੱਲੋ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ
- Guruharsahailive
- December 9, 2024
- 0