ਸ਼ਹੀਦ ਊਧਮ ਸਿੰਘ ਕਾਲਜ ‘ਚ ਲਗਾਇਆ ਗਿਆ ਖੂਨਦਾਨ ਕੈਂਪ

ਗੁਰੂਹਰਸਹਾਏ, 12 ਨਵੰਬਰ (ਗੁਰਮੀਤ ਸਿੰਘ ) ਅੱਜ ਵੈਲਫੇਅਰ ਮੇਰਾ ਪਰਿਵਾਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ 45 ਯੂਨਿਟ ਨੌਜਵਾਨ ਵਿਦਿਆਰਥੀਆਂ ਅਤੇ ਹੋਰ ਕਈਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਤੇ ਐਸ ਡੀ ਐਮ ਮੈਡਮ ਦੀਵਿਆ.ਪੀ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਅਤੇ ਨੌਜਵਾਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਇਸ ਪਾਸੇ ਵੱਲ ਧਿਆਨ ਦੇਣ ਅਤੇ ਤਾਂ ਜੋ ਮਨੁੱਖਤਾ ਦਾ ਭਲਾ ਹੋ ਸਕੇ। ਇਸ ਮੌਕੇ ਪ੍ਰਿੰਸੀਪਲ ਸ਼ਹੀਦ ਊਧਮ ਸਿੰਘ ਕਾਲਜ ਸੁਨੀਲ ਖੋਸਲਾ ਨੇ ਦੱਸਿਆ ਕਿ ਉਨਾਂ ਦੇ ਕਾਲਜ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਵਿਦਿਆਰਥੀਆਂ ਨੇ ਖੂਨਦਾਨ ਕੀਤਾ ਅਤੇ ਖੂਨਦਾਨੀਆਂ ਨੂੰ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਤੇ ਮੇਰਾ ਪਰਿਵਾਰ ਵੈਲਫੇਅਰ ਵੈਲਫੇਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਕੰਬੋਜ, ਸਕੱਤਰ ਮਨਦੀਪ ਖਿੰਡਾ, ਕੁਲਦੀਪ ਸਿੰਘ, ਨਰੇਸ਼ ਕੁਮਾਰ, ਸ਼ਰਨਦੀਪ ਸਿੰਘ, ਗੁਰਤਿਰਥ ਸਿੰਘ ਸੰਧੂ, ਸ਼ੁਬੇਗ ਸਿੰਘ, ਰਵਿੰਦਰ ਸਿੰਘ, ਵਿਕਾਸ ਗਾਬਾ ,ਗੁਰਪ੍ਰੀਤ ਸਿੰਘ,ਸੋਨੀਆ ਭੱਟੀ,ਸੋਨੂੰ ਸ਼ਰਮਾ, ਕਮਲ,ਸੁਨੀਤਾ,ਕਾਜਲ,ਜਸਪ੍ਰੀਤ ਸਿੰਘ ਅਮਨ,ਹਰਜਿੰਦਰ ਸਿੰਘ,ਅੰਮ੍ਰਿਤ ਸਿੰਘ,ਅਭੀ ਕਮਰਾ , ਐਚ ਡੀ ਐੱਫ ਸੀ ਬੈਂਕ ਤੋਂ ਅਭਿਸ਼ੇਕ ਕੁਮਾਰ ਅਤੇ ਹੋਰ ਕਈ ਮੈਂਬਰ ਹਾਜ਼ਰ ਰਹੇ।

Share it...

Leave a Reply

Your email address will not be published. Required fields are marked *