ਫਿਰੋਜ਼ਪੁਰ, 20 ਨਵੰਬਰ ( ਰਜਿੰਦਰ ਕੰਬੋਜ਼)। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਦੋ ਰੋਜਾ ਨੈਸ਼ਨਲ ਸੰਮੇਲਨ ਅੱਜ ਫਿਰੋਜ਼ਪੁਰ ਛਾਉਣੀ ਵਿੱਚ ਇਨਕਲਾਬੀ ਨਾਹਰਿਆ ਦੀ ਗੂੰਜ ਵਿੱਚ ਸ਼ੁਰੂ ਹੋਇਆ | ਅੱਜ ਦੀ ਸਭਾ ਦੀ ਪ੍ਰਧਾਨਗੀ ਹਰਭਜਨ ਸਿੰਘ ਬੁੱਟਰ ਪੰਜਾਬ, ਯੁੱਗਲਪਾਲ ਝਾਰਖੰਡ, ਰਾਮਨਯਣ ਯਾਦਵ ਯੂ ਪੀ, ਦੀਪ ਖੱਤਰੀ ਦਿੱਲੀ, ਸੁੱਖਵਿੰਦਰ ਸਿੰਘ ਔਲਖ ਹਰਿਆਣਾ ਅਤੇ ਰਮਾਕਾਂਤ ਬਣਜਾਰੇ ਛੱਤਿਸਗੜ੍ਹ ਆਗੂਆਂ ਨੇ ਕੀਤੀ ਅਤੇ ਜਥੇਬੰਦੀ ਦੇ ਪਹਿਲੇ ਸੂਬਾ ਪ੍ਰਧਾਨ, ਦਿੱਲੀ ਅੰਦੋਲਨ ਤੇ ਕਿਸਾਨ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ |
ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਸਵਾਗਤੀ ਭਾਸ਼ਣ ਦਿੱਤਾ, ਜਿਸਤੋ ਬਾਅਦ ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਜੁਗਰਾਜ ਸਿੰਘ ਟੱਲੇਵਾਲ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ( ਇਨਕਲਾਬੀ ਗਰੁੱਪ ਪੰਜਾਬ ) ਅਤੇ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਸੂਬਾ ਆਗੂ ਗੁਰਮੇਲ ਸਿੰਘ ਮਾਛੀਕੇ ਨੇ ਭਰਾਤਰੀ ਭਾਸ਼ਣ ਦਿੱਤਾ | ਇਸਤੋਂ ਬਾਅਦ ਯੂ ਪੀ ਦੇ ਆਗੂ ਸ਼ਸ਼ੀਕਾਂਤ ਅਲੀਗੜ੍ਹ ਨੇ ਵੱਖ ਵੱਖ ਰਾਜਾਂ ਦੀ ਕਾਰਗੁਜਾਰੀ ਦੀ ਰਿਪੋਟ ਪੇਸ਼ ਕੀਤੀ ਜੋ ਖੁੱਲੀ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ | ਗੁਰਮੀਤ ਜੱਜ, ਅਜਮੇਰ ਅਕਲੀਆ ਅਤੇ ਕਲਾਦਾਸ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ |
ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬ ਸਮੇਤ ਦਿੱਲੀ, ਹਰਿਆਣਾ, ਯੂ ਪੀ, ਬਿਹਾਰ, ਝਾਰਖੰਡ, ਰਾਜਸਥਾਨ, ਛੱਤਿਸਗੜ੍ਹ ਸੂਬਿਆਂ ਦੇ ਕਰੀਬ 150 ਕਿਸਾਨ ਡੇਲੀਗੇਟ ਸ਼ਾਮਲ ਹੋਏ ਜੋ ਜਥੇਬੰਦੀ ਦੇ ਦੇਸ਼ ਵਿਆਪੀ ਕੰਮ ਕਾਜ ਨੂੰ ਹੋਰ ਵਧੀਆ ਚਲਾਉਣ ਲਈ ਨੈਸ਼ਨਲ ਟੀਮ ਦੀ ਚੋਣ ਕਰਨਗੇ | ਇਸ ਮੌਕੇ ਸੂਬਾ ਪ੍ਰਧਾਨ ਡਾ ਦਰਸ਼ਨਪਾਲ, ਗੁਰਮੀਤ ਦਿੱਤੂਪੁਰ, ਹਰਿੰਦਰ ਸਿੰਘ ਚਰਨਾਰਥਲ, ਪਵਿੱਤਰ ਲਾਲੀ, ਮਹੇਸ਼ ਸਾਹੁ, ਸਤੀਸ਼ ਇਸਮਈਲਾਬਾਦ, ਰਾਜਗੁਰਵਿੰਦਰ ਸਿੰਘ ਲਾਡੀ ਬਟਾਲਾ, ਨਾਗੇਦਰ ਚੌਧਰੀ, ਅਰਜੁਨ ਪ੍ਰਸਾਦ, ਬਜਰੰਗ ਲਾਲ, ਰਾਮਬਿਲਾਸ ਆਦਿ ਆਗੂਆਂ ਨੇ ਸੰਬੋਧਨ ਕੀਤੀ |